ਮੁੰਬਈ(ਬਿਊਰੋ)— ਅੱਜ ਸਲਮਾਨ ਖਾਨ ਦਾ ਜਨਮਦਿਨ ਹੈ। ਉਹ ਅੱਜ 52 ਸਾਲ ਦੇ ਹੋ ਗਏ ਹਨ। ਇਸ ਮੌਕੇ ਨੂੰ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਕੁਝ ਖਾਸ ਦੋਸਤਾਂ ਨਾਲ ਸੈਲੀਬ੍ਰੇਟ ਕੀਤਾ। ਸਾਰਿਆਂ ਨੇ ਆਪਣੇ-ਆਪਣੇ ਤਰੀਕੇ ਨਾਲ ਬਾਲੀਵੁੱਡ ਦੇ ਸੁਲਤਾਨ ਨੂੰ ਜਨਮਦਿਨ ਵਿਸ਼ ਕੀਤਾ। ਵਿਸ਼ ਕਰਨ ਦਾ ਸਭ ਤੋਂ ਖਾਸ ਤਰੀਕਾ ਅਪਣਾਇਆ ਸ਼ਾਹਰੁਖ ਖਾਨ ਨੇ।
ਮੌਕਾ ਸੀ 63 ਵੇਂ ਫਿਲਮਫੇਅਰ ਅਵਾਰਡ ਦਾ, ਜਿੱਥੇ ਸ਼ਾਹਰੁਖ ਖਾਨ ਵੀ ਮੌਜੂਦ ਸੀ। ਕਿਉਂਕਿ ਇਹ ਸਲਮਾਨ ਖਾਨ ਦੇ ਜਨਮਦਿਨ ਦੇ ਠੀਕ ਇਕ ਦਿਨ ਪਹਿਲਾਂ ਵਾਲੀ ਸ਼ਾਮ ਸੀ ਤਾਂ ਇਸ ਲਈ ਸ਼ਾਹਰੁਖ ਕੋਲੋ ਪੁੱਛ ਲਿਆ ਗਿਆ ਕਿ ਕੀ ਉਹ ਆਪਣੇ ਭਾਈਜਾਨ ਲਈ ਕੋਈ ਸੁਨੇਹਾ ਦੇਣਾ ਚਾਹੁੰਦੇ ਹਨ? ਸ਼ਾਹਰੁਖ ਨੇ ਵੀ ਗਾਣਾ ਗਾ ਕੇ ਆਪਣੇ ਖਾਸ ਦੋਸਤ ਨੂੰ ਵਿਸ਼ ਕਰ ਦਿੱਤਾ। ਸ਼ਾਹਰੁਖ ਨੇ 'ਤੁਮ ਜੀਓ ਹਜ਼ਾਰੋ ਸਾਲ...' ਗਾ ਕੇ ਸਲਮਾਨ ਨੂੰ ਵਿਸ਼ ਕੀਤਾ। ਸ਼ਾਹਰੁਖ ਨੇ ਕਿਹਾ ਮੈਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣਾ ਚਾਹੁੰਦਾ ਹਾਂ। ਮੈਂ ਉਨ੍ਹਾਂ ਨੂੰ ਕੱਲ ਮਿਲ ਨਹੀਂ ਪਾਵਾਂਗਾ, ਕਿਉਂਕਿ ਮੇਰੇ ਬੱਚੇ ਇੱਥੇ ਹਨ ਅਤੇ ਮੈਂ ਉਨ੍ਹਾਂ ਨਾਲ ਸਮਾਂ ਬਿਤਾਉਣਾ ਚਾਹੁੰਦਾ ਹਾਂ ਪਰ ਅਸੀਂ ਉਸ ਵੇਲੇ ਸੈਲੀਬ੍ਰੇਟ ਕਰਾਂਗੇ ਜਦੋਂ ਉਹ ਵਾਪਸ ਆਉਣਗੇ। ਅਸੀਂ ਸਲਮਾਨ ਦਾ ਜਨਮਦਿਨ ਇਕ ਮਹੀਨੇ ਤੱਕ ਮਨਾ ਸਕਦੇ ਹਾਂ।'
ਉੱਥੇ ਹੀ ਸਲਮਾਨ ਨੇ ਇਸ ਖਾਸ ਮੌਕੇ ਨੂੰ ਹੋਰ ਵੀ ਯਾਦਗਾਰ ਬਣਾਉਣ ਲਈ ਆਪਣਾ ਪਨਵੇਲ ਦਾ ਫਾਰਮਹਾਊਸ ਚੁਣਿਆ। ਸਲਮਾਨ ਨੇ ਆਪਣਾ ਜਨਮਦਿਨ ਪੂਰੀ ਫੈਮਿਲੀ ਅਤੇ ਕੁਝ ਖਾਸ ਦੋਸਤਾਂ ਨਾਲ ਸੈਲੀਬ੍ਰੇਟ ਕੀਤਾ। ਸਲਮਾਨ ਲਈ ਇਹ ਮੌਕਾ ਥੋੜ੍ਹਾ ਖਾਸ ਹੈ।