FacebookTwitterg+Mail

ਸ਼ਾਹਰੁਖ ਨੂੰ 'ਘਮੰਡੀ' ਆਖਣ ਵਾਲਾ ਇਹ ਇੰਟਰਨੈਸ਼ਨਲ ਗਾਇਕ ਬਣਿਆ 'ਜਬਰਾ ਫੈਨ'

shah rukh khan   came across as arrogant in movies   to zayn malik
06 February, 2018 03:15:16 PM

ਮੁੰਬਈ(ਬਿਊਰੋ)— ਹੁਣ ਤੱਕ ਤਾਂ ਤੁਸੀਂ ਜਾਣ ਗਏ ਹੋਵੋਗੇ ਕਿ ਇੰਟਰਨੈਸ਼ਨਲ ਪੌਪ ਗਾਇਕ ਜੇਨ ਮਲਿਕ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਤੇ ਉਨ੍ਹਾਂ ਦੀ ਅਦਾਕਾਰੀ ਦੇ ਕਿੰਨੇ ਵੱਡੇ ਫੈਨ ਹਨ। ਹਾਲ ਹੀ 'ਚ ਇਸ ਪੌਪ ਗਾਇਕ ਨੇ ਆਪਣੀ ਪ੍ਰੇਮਿਕਾ 'ਗੀਗੀ ਹਦੀਦ' ਨੂੰ ਸ਼ਾਹਰੁਖ ਖਾਨ ਦੀ ਫਿਲਮ 'ਦੇਵਦਾਸ' ਦਿਖਾਈ ਪਰ ਜਦੋਂ ਗੱਲ ਖੁੱਲ੍ਹੀ ਕਿ ਪਹਿਲਾਂ ਤਾਂ ਅਜਿਹਾ ਕਦੇ ਨਹੀਂ ਹੋਇਆ।

ਜੇਨ ਸ਼ਾਹਰੁਖ ਦੇ ਫੈਨ ਤਾਂ ਦੂਰ ਉਨ੍ਹਾਂ ਨੂੰ ਖਾਸ ਪਸੰਦ ਵੀ ਨਹੀਂ ਕਰਦੇ। ਜੀ ਹਾਂ ਜੇਨ ਨੇ ਖੁਦ ਮੰਨਿਆ ਹੈ ਕਿ ਜਦੋਂ ਤੱਕ ਉਹ ਕਿੰਗ ਖਾਨ ਨੂੰ ਮਿਲੇ ਨਹੀਂ ਸਨ ਤਾਂ ਉਦੋਂ ਤੱਕ ਮੈਂ ਉਨ੍ਹਾਂ ਨੂੰ ਖਾਸ ਪਸੰਦ ਨਹੀਂ ਕਰਦਾ ਸੀ ਪਰ ਸ਼ਾਹਰੁਖ ਨਾਲ ਮਿਲਣ ਤੋਂ ਬਾਅਦ ਮੈਂ ਆਪਣੇ ਇਹ ਵਿਚਾਰ ਬਦਲ ਦਿੱਤੇ। ਜੇਨ ਨੇ ਕਿਹਾ ਕਿ ਸ਼ਾਹਰੁਖ ਨਾਲ ਮਿਲਣ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਉਹ ਕਿੰਨੇ ਪਿਆਰੇ ਇਨਸਾਨ ਹਨ।''

ਸ਼ਾਹਰੁਖ ਖਾਨ ਨਾਲ ਮਿਲ ਕੇ ਮੈਨੂੰ ਉਨ੍ਹਾਂ ਦੇ ਵਿਅਕਤਵ ਦਾ ਇਕ ਵੱਖਰਾ ਹੀ ਪਹਿਲੂ ਦੇਖਣ ਨੂੰ ਮਿਲਿਆ ਹੈ। ਫਿਲਮਾਂ 'ਚ ਉਹ ਘਮੰਡੀ ਜਿਹੇ ਲੱਗਦੇ ਸਨ ਪਰ ਅਸਲ ਜ਼ਿੰਦਗੀ 'ਚ ਉਹ ਇਸ ਤੋਂ ਬਿਲਕੁਲ ਵੱਖਰੇ ਹੀ ਹਨ। ਹੁਣ ਮੈਂ ਆਖ ਸਕਦਾ ਹਾਂ ਕਿ ਸ਼ਾਹਰੁਖ ਬਹੁਤ ਚੰਗੇ ਵਿਅਕਤੀ ਹਨ।''

Punjabi Bollywood Tadka
ਦੱਸਣਯੋਗ ਹੈ ਕਿ ਸ਼ਾਹਰੁਖ ਖਾਨ ਦੇ ਬੱਚੇ ਜੇਨ ਦੇ ਬਹੁਤ ਵੱਡੇ ਫੈਨ ਹਨ। ਸ਼ਾਹਰੁਖ ਖਾਨ ਨੇ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਜੇਨ ਨਾਲ ਮਲਿਕ ਨਾਲ ਇਕ ਤਸਵੀਰ ਵੀ ਸ਼ੇਅਰ ਕੀਤੀ ਸੀ।

Punjabi Bollywood Tadka

ਕਿੰਗ ਖਾਨ ਨੇ ਕਿਹਾ ਸੀ ਕਿ ਉਸ ਤਸਵੀਰ ਨੇ ਬੱਚਿਆਂ 'ਚ ਮੈਨੂੰ ਹੀਰੋ ਬਣਾ ਦਿੱਤਾ ਸੀ।

Punjabi Bollywood Tadka


Tags: Shah Rukh KhanZayn MalikGigi Hadid DevdasInstagramAanand L RaiZero

Edited By

Sunita

Sunita is News Editor at Jagbani.