FacebookTwitterg+Mail

ਵਿਵਾਦਾਂ 'ਚ 'ਜ਼ੀਰੋ' ਦਾ ਟਰੇਲਰ, ਸ਼ਾਹਰੁਖ ਖਿਲਾਫ ਪਟੀਸ਼ਨ

shah rukh khan
09 November, 2018 09:43:42 AM

ਮੁੰਬਈ(ਬਿਊਰੋ)— ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨੂੰ ਲੈ ਕੇ ਫਿਲਮ ਅਭਿਨੇਤਾ ਸ਼ਾਹਰੁਖ ਖਾਨ ਅਤੇ ਫਿਲਮ 'ਜ਼ੀਰੋ' ਦੇ ਨਿਰਮਾਤਾਵਾਂ ਵਿਰੁੱਧ ਬੰਬੇ ਹਾਈ ਕੋਰਟ 'ਚ ਇਕ ਪਟੀਸ਼ਨ ਦਾਇਰ ਕਰਕੇ ਉਨ੍ਹਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪਟੀਸ਼ਨਕਰਤਾ ਅਤੇ ਵਕੀਲ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਸ਼ਾਹਰੁਖ ਖਾਨ ਅਤੇ ਫਿਲਮ ਨਿਰਮਾਤਾਵਾਂ ਗੌਰੀ ਖਾਨ, ਕਰੁਣਾ ਬਡਵਾਲ, ਨਿਰਦੇਸ਼ਕ ਆਨੰਦ. ਐੱਲ. ਰਾਏ, ਰੈੱਡ ਚਿਲੀਜ਼ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਅਤੇ ਕੇਂਦਰੀ ਫਿਲਮ ਸੈਂਸਰ ਬੋਰਡ ਦੇ ਮੁਖੀ ਅਤੇ ਸੀ. ਈ. ਓ. ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਦੱਸ ਦੇਈਏ ਕਿ 'ਜ਼ੀਰੋ' 21 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ, ਜਿਸ ਦਾ ਪ੍ਰਮੋਸ਼ਨ ਕਰਨ ਲਈ ਸ਼ਾਹਰੁਖ ਜਲਦ ਹੀ ਸਲਮਾਨ ਦੇ ਸ਼ੋਅ 'ਬਿੱਗ ਬੌਸ 12' ਦੇ ਵੀਕੈਂਡ ਕਾ ਵਾਰ 'ਚ ਵੀ ਨਜ਼ਰ ਆਉਣਗੇ। 'ਜ਼ੀਰੋ' ਦੇ ਟਰੇਲਰ ਨੂੰ ਮਿਲ ਰਹੇ ਪਿਆਰ ਤੋਂ ਲਗਦਾ ਹੈ ਕਿ ਸ਼ਾਹਰੁਖ ਇਸ ਸਾਲ ਜਾਂਦੇ-ਜਾਂਦੇ ਵੀ ਕਰੋੜਾਂ ਦਾ ਧਮਾਕਾ ਕਰਕੇ ਹੀ ਜਾਣਗੇ। ਫਿਲਮ 'ਚ ਸ਼ਾਹਰੁਖ ਖਾਨ ਤੋਂ ਇਲਾਵਾ ਕੈਟਰੀਨਾ ਕੈਫ ਅਤੇ ਅਨੁਸ਼ਕਾ ਸ਼ਰਮਾ ਅਹਿਮ ਭੂਮਿਕਾ 'ਚ ਹਨ। 


Tags: Shah Rukh Khan Zero Troubled Waters BJP MLA Manjinder Singh Sirsa

About The Author

sunita

sunita is content editor at Punjab Kesari