FacebookTwitterg+Mail

3ਡੀ 'ਚ ਬਣੇਗੀ ਸ਼ਾਹਰੁਖ਼ ਦੀ 'ਦੇਵਦਾਸ'

shah rukh khan  s devdas 3d format
13 June, 2017 10:07:54 AM

ਮੁੰਬਈ— ਬਾਲੀਵੁੱਡ ਦੇ ਕਿੰਗ ਖਾਨ ਮੰਨੇ ਜਾਂਦੇ ਸ਼ਾਹਰੁਖ਼ ਖਾਨ ਦੀ ਸੁਪਰਹਿੱਟ ਫਿਲਮ 'ਦੇਵਦਾਸ' ਹੁਣ 3ਡੀ 'ਚ ਬਣਾਈ ਜਾਵੇਗੀ। ਭੰਸਾਲੀ ਨੇ ਲੱਗਭਗ 15 ਸਾਲ ਪਹਿਲਾਂ ਸ਼ਾਹਰੁਖ਼ ਖਾਨ, ਐਸ਼ਵਰਿਆ ਰਾਏ ਤੇ ਮਾਧੁਰੀ ਦੀਕਸ਼ਿਤ ਨੂੰ ਲੈ ਕੇ ਸੁਪਰਹਿੱਟ ਫਿਲਮ ਬਣਾਈ ਸੀ ਤੇ ਇਹ ਉਸ ਸਮੇਂ ਦੀ ਸਭ ਤੋਂ ਮਹਿੰਗੀ ਬਾਲੀਵੁੱਡ ਫਿਲਮ ਸੀ। ਇਸ ਫਿਲਮ ਨੂੰ ਭਾਰਤ ਹੀ ਨਹੀਂ, ਸਗੋਂ ਵਿਦੇਸ਼ਾਂ ਵਿਚ ਵੀ ਕਾਫੀ ਸਲਾਹਿਆ ਗਿਆ ਸੀ।
ਇਸ ਸਾਲ ਇਸ ਫਿਲਮ ਦੀ 15ਵੀਂ ਵਰ੍ਹੇਗੰਢ 'ਤੇ ਫਿਲਮ ਦੀ ਟੀਮ ਇਸ ਫਿਲਮ ਨੂੰ 3ਡੀ ਫਾਰਮੈੱਟ ਵਿਚ ਰਿਲੀਜ਼ ਕਰਨ ਜਾ ਰਹੀ ਹੈ।


Tags: Shah Rukh Khan Devdas3D formatSanjay Leela Bhansalibollywood celebrityਸ਼ਾਹਰੁਖ਼ ਖਾਨ ਦੇਵਦਾਸ 3ਡੀ ਪ੍ਰਿੰਟਰ