FacebookTwitterg+Mail

120 ਐਸਿਡ ਅਟੈਕ ਪੀੜਤਾਂ ਦੀ ਮਦਦ ਲਈ ਅੱਗੇ ਆਏ ਸ਼ਾਹਰੁਖ ਖਾਨ

shah rukh khan  s meer foundation extends help for treatment
28 October, 2019 10:43:12 AM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਕਿੰਗ ਖਾਨ ਯਾਨਿ ਕਿ ਸ਼ਾਹਰੁਖ ਖਾਨ ਇਕ ਐਕਟਰ ਹੋਣ ਦੇ ਨਾਲ-ਨਾਲ ਇਕ ਵਧੀਆ ਇਨਸਾਨ ਵੀ ਹਨ। ਸ਼ਾਹਰੁਖ ਖਾਨ ਆਪਣੇ ਮੀਰ ਫਾਊਂਡੇਸ਼ਨ ਨਾਲ ਮਿਲ ਕੇ ਸਮਾਜ ਦੀ ਬਿਹਤਰੀ ਵਿਚ ਯੋਗਦਾਨ ਦਿੰਦੇ ਰਹਿੰਦੇ ਹਨ। ਉਨ੍ਹਾਂ ਦੀ ਫਾਊਂਡੇਸ਼ਨ 120 ਤੇਜ਼ਾਬ ਦੇ ਹਮਲੇ ਦੀਆਂ ਪੀੜ੍ਹਤਾਂ ਦਾ ਇਲਾਜ ਕਰਵਾ ਰਹੀ ਹੈ। ਸ਼ਾਹਰੁਖ ਨੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਉਹ ਐਸਿਡ ਅਟੈਕ ਪੀੜ੍ਹਤਾਂ ਦੇ ਨਾਲ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਤਸਵੀਰ ਦੀ ਕੈਪਸ਼ਨ ਵਿਚ ਉਨ੍ਹਾਂ ਨੇ ਲਿਖਿਆ, ‘‘ਮੀਰ ਫਾਉਂਡੇਸ਼ਨ ਦਾ ਬਹੁਤ ਧੰਨਵਾਦ ਜਿੰਨ੍ਹੇ #ToGetHerTransformed ਲਈ ਪਹਿਲ ਕੀਤੀ ਅਤੇ ਉਨ੍ਹਾਂ 120 ਔਰਤਾਂ ਨੂੰ ਸ਼ੁੱਭਕਾਮਨਾਵਾਂ, ਜਿੰਨ੍ਹਾਂ ਦੀ ਸਰਜਰੀ ਚੱਲ ਰਹੀ ਹੈ। ਇਸ ਨੇਕ ਕੰਮ ਵਿਚ ਜੋ ਡਾਕਟਰ ਮਦਦ ਕਰ ਰਹੇ ਹਨ, ਉਨ੍ਹਾਂ ਦਾ ਵੀ ਧੰਨਵਾਦ’’।


ਦੱਸ ਦਈਏ ਸ਼ਾਹਰੁਖ ਖਾਨ ਨੇ 2013 ‘ਚ ਇਸ ਫਾਊਂਡੇਸ਼ਨ ਦੀ ਸ਼ੁਰੂਆਤ ਕੀਤੀ ਸੀ। ਆਪਣੇ ਪਿਤਾ ਮੀਰ ਤਾਜ ਮੁਹੰਮਦ ਖਾਨ ਦੇ ਨਾਮ ‘ਤੇ ਉਹਨਾਂ ਇਸ ਸੰਸਥਾ ਦਾ ਨਾਮ ਰੱਖਿਆ ਸੀ। ਫਾਦਰਸ ਡੇਅ ਦੇ ਦਿਨ ਹੀ ਸ਼ਾਹਰੁਖ ਖ਼ਾਨ ਨੇ ਇਸ ਸੰਸਥਾ ਦੀ ਵੈੱਬਸਾਈਟ Meerfoundation.org ਦੀ ਸ਼ੁਰੂਆਤ ਕੀਤੀ ਸੀ।

 

 
 
 
 
 
 
 
 
 
 
 
 
 
 

Shooting for @icicibank Been sometime since I went so ‘Gerua’.

A post shared by Shah Rukh Khan (@iamsrk) on Oct 9, 2019 at 2:18pm PDT

ਉਨ੍ਹਾਂ ਦੀ ਇਹ ਸੰਸਥਾ ਐਸਿਡ ਹਮਲਾ ਪੀੜ੍ਹਤਾਂ ਦੀ ਬਿਹਤਰੀ ਲਈ ਕੰਮ ਕਰਦੀ ਹੈ। ਇਸ ਵਿਚ ਉਨ੍ਹਾਂ ਦੇ ਇਲਾਜ ਦੇ ਨਾਲ-ਨਾਲ ਉਨ੍ਹਾਂ ਨੂੰ ਨੌਕਰੀ ਅਤੇ ਹੋਰ ਸੁਵਿਧਾਵਾਂ ਦਵਾਉਣ ਤੱਕ ਦੀ ਗੱਲ ਸ਼ਾਮਿਲ ਹੈ। ਇਸ ਵਿਚ ਸਹੂਲਤਾਂ ਤੋਂ ਵਾਂਝੀਆਂ ਬੱਚੀਆਂ ਦੀ ਦੇਖਭਾਲ ਵੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਹੈਲਥ ਕੈਂਪ ਪੈਰਾ ਐਥਲੀਟਾਂ ਨੂੰ ਵ੍ਹੀਲਚੇਅਰ ਅਤੇ ਬੱਚਿਆਂ ਦੀ ਮਦਦ ਤੋਂ ਇਲਾਵਾ ਕੇਰਲਾ ਹੜ੍ਹ ਪੀੜ੍ਹਤਾਂ ਨੂੰ ਦਾਨ ਰਾਸ਼ੀ ਦੀ ਮਦਦ ਕਰਨ ‘ਚ ਇਹ ਸੰਸਥਾ ਮਦਦ ਕਰੇਗੀ।

 


Tags: Shah Rukh KhanMeer FoundationAcid Attack SurvivorsBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari