FacebookTwitterg+Mail

ਇਸ 'ਬੁਰੀ ਆਦਤ' ਕਾਰਨ ਅਕਸ਼ੈ ਨਾਲ ਕੰਮ ਨਹੀਂ ਕਰਨਾ ਚਾਹੁੰਦੇ ਸ਼ਾਹਰੁਖ

shah rukh khan
07 February, 2019 10:49:59 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਆਪਣੇ ਹੱਸੀ ਮਜ਼ਾਕ ਵਾਲੇ ਅੰਦਾਜ਼ ਲਈ ਲੋਕਾਂ ਵੱਲੋਂ ਪਸੰਦ ਕੀਤੇ ਜਾਂਦੇ ਹਨ। ਕਈ ਇੰਟਰਵਿਊ 'ਚ ਤੁਸੀਂ ਇਹ ਦੇਖ ਵੀ ਚੁੱਕੇ ਹੋ। ਹਾਲ ਹੀ 'ਚ ਵੀ ਕੁਝ ਅਜਿਹਾ ਹੀ ਹੋਇਆ। ਇੱਕ ਇੰਟਰਵਿਊ ਦੌਰਾਨ ਸ਼ਾਹਰੁਖ ਨੂੰ ਅਕਸ਼ੈ ਕੁਮਾਰ ਨਾਲ ਕੰਮ ਕਰਨ ਬਾਰੇ ਪੁੱਛਿਆ ਗਿਆ। ਇਸ ਬਾਰੇ 'ਚ ਉਨ੍ਹਾਂ ਨੇ ਕੁਝ ਅਜਿਹਾ ਜਵਾਬ ਦਿੱਤਾ, ਜਿਸ ਨੂੰ ਸੁਣ ਕੇ ਤੁਸੀਂ ਵੀ ਆਪਣਾ ਹਾਸਾ ਰੋਕ ਨਹੀਂ ਪਾਓਗੇ।

Punjabi Bollywood Tadka
ਦਰਅਸਲ ਜਦੋਂ ਸ਼ਾਹਰੁਖ ਕੋਲੋ ਅਕਸ਼ੈ ਦੀ ਤਰ੍ਹਾਂ 3-4 ਫਿਲਮਾਂ ਕਰਨ ਜਾਂ ਅਕਸ਼ੈ ਨਾਲ ਕੰਮ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ,''ਹੁਣ ਮੈਂ ਇਸ ਬਾਰੇ ਕੀ ਕਹਾਂ? ਮੈਂ ਉਨ੍ਹਾਂ ਦੀ ਤਰ੍ਹਾਂ ਜਲਦੀ ਨਹੀਂ ਉੱਠਦਾ। ਜਦੋਂ ਅਕਸ਼ੈ ਉਠਦੇ ਹਨ, ਉਸ ਵੇਲੇ ਮੈਂ ਸੌਂਣ ਜਾਂਦਾ ਹਾਂ। ਉਨ੍ਹਾਂ ਦਾ ਦਿਨ ਜਲਦੀ ਸ਼ੁਰੂ ਹੁੰਦਾ ਹੈ। ਜਦੋਂ ਮੈਂ ਕੰਮ ਕਰਨਾ ਸ਼ੁਰੂ ਕਰਦਾ ਹਾਂ, ਉਸ ਸਮੇਂ ਉਹ ਪੈਕਅੱਪ ਕਰਕੇ ਘਰ ਜਾ ਰਹੇ ਹੁੰਦੇ ਹਨ। ਮੈਂ ਰਾਤ ਨੂੰ ਜਾਗਣ ਵਾਲਾ ਵਿਅਕਤੀ ਹਾਂ। ਬਹੁਤ ਜ਼ਿਆਦਾ ਲੋਕ ਮੇਰੀ ਤਰ੍ਹਾਂ ਰਾਤ 'ਚ ਸ਼ੂਟਿੰਗ ਕਰਨਾ ਪਸੰਦ ਨਹੀਂ ਕਰਦੇ ਹਨ।''

Punjabi Bollywood Tadka
ਸ਼ਾਹਰੁਖ ਨੇ ਅੱਗੇ ਕਿਹਾ ਕਿ ਉਹ ਦੋਵੇਂ ਸੈੱਟ 'ਤੇ ਮਿਲ ਹੀ ਨਹੀਂ ਪਾਉਣਗੇ, ਕਿਉਂਕਿ ਜਦੋਂ ਅਕਸ਼ੈ ਜਾ ਰਹੇ ਹੋਣਗੇ, ਉਸ ਸਮੇਂ ਮੈਂ ਆ ਰਿਹਾ ਹੋਵਾਂਗਾ। ਉਨ੍ਹਾਂ ਨੇ ਕਿਹਾ ਕਿ ਮੈਂ ਅਕਸ਼ੈ ਦੀ ਤਰ੍ਹਾਂ ਅਤੇ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦਾ ਹਾਂ ਪਰ ਸਾਡੀ ਟਾਈਮਿੰਗ ਮੈਚ ਨਹੀਂ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਅਕਸ਼ੈ ਜਲਦੀ ਸੌਂਣ ਅਤੇ ਜਲਦੀ ਉੱਠਣ ਦੀ ਰੂਟੀਨ ਫਾਲੋ ਕਰਦੇ ਹਨ, ਉਥੇ ਹੀ ਸ਼ਾਹਰੁਖ ਨੂੰ ਦੇਰ ਰਾਤ ਤੱਕ ਜਾਗਣ ਦੀ ਆਦਤ ਹੈ। ਅਜਿਹੇ 'ਚ ਸ਼ਾਹਰੁਖ ਦਾ ਕਹਿਣਾ ਹੈ ਕਿ ਦੋਵਾਂ ਇਕੱਠੇ ਕੰਮ ਨਹੀਂ ਕਰ ਪਾਉਣਗੇ। ਫਿਲਮਾਂ ਦੀ ਜੇਕਰ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਸ਼ਾਹਰੁਖ ਆਪਣੀ ਫਿਲਮ ਸੀਰੀਜ਼ 'ਡੌਨ' ਦੇ ਅਗਲੇ ਇੰਸਟਾਲਮੈਂਟ ਲਈ ਤਿਆਰ ਹਨ। ਉਨ੍ਹਾਂ ਦੀ ਪਿੱਛਲੀ ਫਿਲਮ 'ਜ਼ੀਰੋ' ਬਾਕਸਆਫਿਸ 'ਤੇ ਜ਼ਿਆਦਾ ਕਮਾਲ ਨਹੀਂ ਦਿਖਾ ਸਕੀ ਸੀ।


Tags: Shah Rukh KhanAkshay Kumar Mission MangalZero

About The Author

manju bala

manju bala is content editor at Punjab Kesari