FacebookTwitterg+Mail

ਐਸਿਡ ਅਟੈਕ ਪੀੜਤਾਂ ਨਾਲ ਸ਼ਾਹਰੁਖ ਨੇ ਕੀਤੀ ਮੁਲਾਕਾਤ, ਤਸਵੀਰ ਸ਼ੇਅਰ ਕਰਕੇ ਲਿਖੀ ਇਹ ਗੱਲ

shah rukh khan
30 March, 2019 12:53:34 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਅਸਲ ਜ਼ਿੰਦਗੀ 'ਚ ਇਕ ਜੈਂਟਲਮੈਨ ਹਨ। ਉਹ ਹਮੇਸ਼ਾ ਦੂਜਿਆਂ ਦੀ ਮਦਦ ਲਈ ਅੱਗੇ ਰਹਿੰਦੇ ਹਨ। ਹੁਣ ਹਾਲ ਹੀ 'ਚ ਸ਼ਾਹਰੁਖ ਖਾਨ, ਐਸਿਡ ਅਟੈਕ ਪੀੜਤਾਂ ਨਾਲ ਮਿਲੇ। ਇਸ ਦੌਰਾਨ ਦੀਆਂ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਦਰਅਸਲ ਸ਼ਾਹਰੁਖ ਮੀਰ ਫਾਊਂਡੇਸ਼ਨ ਦੀ ਸ਼ੁਰੂਆਤ ਸ਼ਾਹਰੁਖ ਖਾਨ ਨੇ ਸਾਲ 2017 'ਚ ਕੀਤੀ ਸੀ। ਇਸ ਫਾਊਂਡੇਸ਼ਨ ਦਾ ਉਦੇਸ਼ ਐਸਿਡ ਪੀੜਤਾਂ ਨੂੰ ਸਸ਼ਕਤ ਕਰਨਾ ਹੈ। ਸ਼ਾਹਰੁਖ ਖਾਨ ਨੇ ਇਸ ਮੀਟਿੰਗ ਦੀ ਤਸਵੀਰ ਸ਼ੇਅਰ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਲਿਖਿਆ, ''ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਇਨ੍ਹਾਂ ਬਹਾਦਰ ਲੜਕੀਆਂ ਲਈ ਅਰਦਾਸ ਕਰੋ। ਪ੍ਰਮਾਤਮਾ ਇਨ੍ਹਾਂ ਦੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ 'ਚ ਇਨ੍ਹਾਂ ਦਾ ਸਾਥ ਦੇਣ।''
 

ਇਸ ਤਸਵੀਰ ਨੂੰ ਦੇਖ ਕੇ ਸਾਫ ਪਤਾ ਚੱਲ ਰਿਹਾ ਹੈ ਕਿ ਇਹ ਸਾਰੀਆਂ ਲੜਕੀਆਂ ਸ਼ਾਹਰੁਖ ਖਾਨ ਨਾਲ ਮਿਲ ਕੇ ਕਾਫੀ ਖੁਸ਼ ਹੈ। ਮੀਰ ਫਾਊਂਡੇਸ਼ਨ ਨੇ ਵੀ ਸ਼ਾਹਰੁਖ ਖਾਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਐਸਿਡ ਅਟੈਕ ਨਾਲ ਪੀੜਤ ਲੜਕੀਆਂ ਹਾਲੇ ਕਰੇਵਟਿਵ ਸਰਜਰੀ ਦੇ ਫੇਜ ਤੋਂ ਗੁਜਰ ਰਹੀ ਹੈ। ਇਨ੍ਹਾਂ ਸਾਰਿਆਂ ਨੇ ਸ਼ਾਹਰੁਖ ਖਾਨ ਨਾਲ ਸਮਾਂ ਬਿਤਾਇਆ।''

 


Tags: Shah Rukh KhanAcid Attack SurvivorMeer Foundation in 2017Twitter Account Deepika PadukoneLaxmi AggarwalChhapaak

Edited By

Sunita

Sunita is News Editor at Jagbani.