FacebookTwitterg+Mail

ਕੋਰੋਨਾ ਖਿਲਾਫ ਜੰਗ ’ਚ ਸ਼ਾਹਰੁਖ ਖਾਨ ਦਾ ਇਕ ਹੋਰ ਕਦਮ, ਹੁਣ ਲੋਕਾਂ ਨੂੰ ਕੀਤੀ ਅਪੀਲ

shah rukh khan
15 May, 2020 04:16:12 PM

ਮੁੰਬਈ(ਬਿਊਰੋ)- ਕੋਰੋਨਾ ਵਾਇਰਸ ਨਾਲ ਜੰਗ ਵਿਚ ਬਾਲੀਵੁੱਡ ਸਟਾਰਸ ਵੱਧ-ਚੜ੍ਹ ਕੇ ਮਦਦ ਕਰ ਰਹੇ ਹਨ। ਛੋਟੇ ਤੋਂ ਛੋਟੇ ਅਤੇ ਵੱਡੇ ਤੋਂ ਵੱਡੇ ਕਲਾਕਾਰ ਮਦਦ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਿਹਾ। ਸ਼ਾਹਰੁਖ ਖਾਨ ਸ਼ੁਰੂਆਤ ਤੋਂ ਹੀ ਲੋਕਾਂ ਦੀ ਖੁੱਲ੍ਹ ਕੇ ਮਦਦ ਕਰ ਰਹੇ ਹਨ। ਇਸ ਵਾਰ ਸ਼ਾਹਰੁਖ ਨੇ ਲੋਕਾਂ ਵਲੋਂ ਵੀ ਕੋਵਿਡ-19 ਖਿਲਾਫ ਜੰਗ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ।


ਇਸ ਦੇ ਨਾਲ ਹੀ ਸ਼ਾਹਰੁਖ ਨੇ ਆਪਣੇ ਮੀਰ ਫਾਊਂਡੇਸ਼ਨ ’ਤੇ ਇਕ ਲਿੰਕ ਵੀ ਸਾਂਝਾ ਕੀਤਾ ਹੈ, ਜਿਸ ਵਿਚ ਲਿਖਿਆ ਹੈ, ‘‘ਮੀਰ ਫਾਊਂਡੇਸ਼ਨ ਫਰੰਟਲਾਈਨ ’ਤੇ ਲੜ ਰਹੇ ਸਿਹਤ ਫੌਜੀਆਂ ਦੀ ਸੁਰੱਖਿਆ ਲਈ ਕੰਮਕਾਜ਼ੀ ਹਨ। ਹੁਣ ਤੁਸੀਂ ਵੀ ਸਾਡੀਆਂ ਕੋਸ਼ਿਸ਼ਾਂ ਦਾ ਹਿੱਸਾ ਬਣ ਸਕਦੇ ਹੋ। ਸਾਡੇ ਕਰਾਊਡਫੰਡਿੰਗ ਲਿੰਕ ’ਤੇ ਦਾਨ ਕਰੋ ਅਤੇ ਸਾਨੂੰ PPE ਕਿੱਟਾਂ ਲੈਣ ਵਿਚ ਮਦਦ ਕਰੋ।’’
Shah Rukh Khan urges people to avoid public places amid COVID 19 ...
ਦੱਸ ਦੇਈਏ ਕਿ ਸ਼ਾਹਰੁਖ ਖਾਨ ਨੇ ਪੀ. ਐੱਮ. ਕੇਈਰਸ ਫੰਡ ਅਤੇ ਮਹਾਰਾਸ਼ਟਰ ਮੁੱਖਮੰਤਰੀ ਰਾਹਤ ਕੋਸ਼ ਵਿਚ ਸਹਾਇਤਾ ਰਾਸ਼ੀ ਦਿੱਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੋਰੋਨਾ ਵਾਇਰਸ ਨਾਲ ਜੰਗ ਲੜ ਰਹੇ ਮੈਡੀਕਲ ਸਟਾਫ ਨੂੰ 25,000 ਪੀ.ਪੀ.ਈ. ਕਿੱਟਾਂ ਦਿੱਤੀਆਂ।


Tags: Shah Rukh KhanMeer Foundation Personal Protective EquipmentTwitter

About The Author

manju bala

manju bala is content editor at Punjab Kesari