FacebookTwitterg+Mail

ਪਹਿਲੀ ਵਾਰ ਪਰਦੇ 'ਤੇ ਇਕੱਠੇ ਨਜ਼ਰ ਆਉਣਗੇ ਬਾਲੀਵੁੱਡ ਦੇ ਦੋ ਦਿੱਗਜ ਖਾਨ

shah rukh khan
07 March, 2017 05:54:06 PM

ਮੁੰਬਈ— ਬਾਲੀਵੁੱਡ ਦੇ ਦੋ ਸਭ ਤੋਂ ਵੱਡੇ ਖਾਨ ਜਲਦ ਹੀ ਇਕ ਪ੍ਰਾਜੈਕਟ ਦੇ ਸਿਲਸਿਲੇ 'ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਆਮਿਰ ਖਾਨ ਤੇ ਸ਼ਾਹਰੁਖ ਖਾਨ ਦੀ। ਸੂਤਰਾਂ ਦੀ ਮੰਨੀਏ ਤਾਂ ਟੀ. ਵੀ. ਚੈਨਲ ਸਟਾਰ ਪਲੱਸ 'ਤੇ ਇਨ੍ਹਾਂ ਦੋਵਾਂ ਸਿਤਾਰਿਆਂ ਨੂੰ 'Nayi Soch' ਮੁਹਿੰਮ ਨਾਲ ਜੋੜਨ ਦੀ ਤਿਆਰੀ ਹੋ ਰਹੀ ਹੈ।

ਹਾਲ ਹੀ 'ਚ ਸ਼ਾਹਰੁਖ ਨੇ ਦੋਵਾਂ ਦੀ ਇਕ ਸੈਲਫੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਇਕੱਠਿਆਂ ਕੰਮ ਨਹੀਂ ਕੀਤਾ। ਇਨ੍ਹਾਂ ਨੂੰ ਇਕੱਠਿਆਂ ਦੇਖਣ ਲਈ ਪ੍ਰਸ਼ੰਸਕਾਂ ਨੂੰ ਲਗਭਗ ਦੋ ਦਹਾਕਿਆਂ ਤੋਂ ਵੀ ਜ਼ਿਆਦਾ ਸਮਾਂ ਲੱਗਾ ਹੈ।


Tags: Shah Rukh Khan Nayi soch Star Plus Aamir Khan ਦਿੱਗਜ ਖਾਨ ਆਮਿਰ ਖਾਨ ਸ਼ਾਹਰੁਖ ਖਾਨ