ਮੁੰਬਈ— ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਉਨ੍ਹਾਂ ਦੇ ਦੋਵੇਂ ਬੇਟੇ ਅਬਰਾਮ ਅਤੇ ਆਰਯਨ ਬੀਤੇ ਦਿਨ ਦਦਦ ਮੈਚ ਦੇਖਣ ਪਹੁੰਚੇ ਸਨ। ਇਸ ਦੌਰਾਨ ਵਾਪਸੀ ਕਰਦੇ ਸਮੇਂ ਮੁੰਬਈ ਏਅਰਪੋਰਟ 'ਤੇ ਸ਼ਾਹਰੁਖ ਆਪਣੇ ਦੋਵੇਂ ਬੱਚਿਆਂ ਨਾਲ ਸਪਾਟ ਕੀਤੇ ਗਏ। ਏਅਰਪੋਰਟ 'ਤੇ ਇਨ੍ਹਾਂ ਤਸਵੀਰਾਂ 'ਚ ਸ਼ਾਹਰੁਖ, ਆਰਯਨ ਅਤੇ ਅਬਰਾਮ ਆਪਣੇ ਹੀ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੇ ਸੀ। ਬੀਤੇ ਕੁਝ ਦਿਨ ਪਹਿਲਾਂ ਵੀ ਸ਼ਾਹਰੁਖ ਨੂੰ ਆਪਣੇ ਛੋਟੇ ਬੇਟੇ ਅਬਰਾਮ ਨਾਲ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ। ਉਥੇ ਵੀ ਸ਼ਾਹਰੁਖ ਅਤੇ ਅਬਰਾਮ ਦੋਵੇਂ ਹੀ ਇਕੋ-ਜਿਹੇ ਲੁਕ 'ਚ ਨਜ਼ਰ ਆ ਰਹੇ ਸਨ।
ਦੇਖਿਆ ਜਾਵੇ ਤਾਂ ਅਜਿਹਾ ਘੱਟ ਹੀ ਦੇਖਣ ਨੂੰ ਮਿਲਿਆ ਹੈ ਕਿ ਸ਼ਾਹਰੁਖ ਆਪਣੇ ਦੋਵੇਂ ਬੇਟਿਆਂ ਨਾਲ ਕੈਮਰੇ 'ਚ ਕੈਦ ਹੋਏ ਨਜ਼ਰ ਆਏ ਹੋਣ। ਅਬਰਾਮ ਤਾਂ ਅਜਿਹੇ ਕਿਡ ਸਟਾਰ ਹਨ ਜਿਨ੍ਹਾਂ ਨੂੰ ਕੈਮਰੇ ਤੋਂ ਡਰ ਨਹੀਂ ਲੱਗਦਾ ਹੈ ਬਲਕਿ ਉਹ ਪੋਜ ਦਿੰਦੇ ਵੀ ਨਜ਼ਰ ਆਉਂਦੇ ਹਨ। ਸ਼ਾਹਰੁਖ ਅਕਸਰ ਅਬਰਾਮ ਨੂੰ ਮੀਡੀਆਂ ਤੋਂ ਦੂਰ ਹੀ ਰੱਖਦੇ ਹਨ ਪਰ ਫਿਰ ਵੀ ਅਬਰਾਮ ਕੈਮਰੇ ਦੀ ਨਜ਼ਰਾਂ 'ਚ ਆ ਹੀ ਜਾਂਦੇ ਹਨ।