ਮੁੰਬਈ— ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ 'ਜਬ ਹੈਰੀ ਮੈੱਟ ਸੇਜਲ' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਹਾਲ ਹੀ 'ਚ ਇਸ ਫਿਲਮ ਦਾ ਚੋਥਾ ਮਿਨੀ ਟਰੇਲਰ ਰਿਲੀਜ਼ ਹੋਇਆ ਹੈ ਜੋ ਅਸਲ 'ਚ ਕਾਫੀ ਮਜ਼ੇਦਾਰ ਹੈ। ਇਸ ਵਿਕਲਪ 'ਚ ਅਨੁਸ਼ਕਾ ਸ਼ਰਮਾ ਸ਼ਾਹਰੁਖ ਨੂੰ ਆਪਣਾ ਨਾਂ ਸੇਜਲ ਦੱਸ ਰਹੀ ਹੈ ਅਤੇ ਨਾਂ ਦਾ ਮਤਲਬ ਦੱਸਦੇ ਹੋਏ ਮਜ਼ੇਦਾਰ ਡਾਇਲਾਗ ਬੋਲਦੇ ਨਜ਼ਰ ਆ ਰਹੀ ਹੈ। ਕਰੀਬ 30 ਸੈਕਿੰਡ ਦੇ ਇਸ ਟਰੇਲਰ 'ਚ ਦੋਵੇਂ ਇਕ ਦੂਜੇ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਨਿਰਦੇਸ਼ਕ ਇਮਤਿਆਜ਼ ਅਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਜਬ ਹੈਰੀ ਮੈੱਟ ਸੇਜਲ' ਦਾ ਇਹ ਚੋਥਾ ਮਿਨੀ ਟਰੇਲਰ ਹੈ ਜਿਸਨੂੰ ਪ੍ਰਸ਼ੰਸਕਾਂ ਵੱਲੋਂ ਯੂਟਿਊਬ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਤੁਹਾਨੂੰ ਇਹ ਦੱਸ ਦੇਈਏ ਕਿ ਫਿਲਮ 'ਚ ਸ਼ਾਹਰੁਖ ਟੁਰਿਸਟ ਗਾਇਡ ਬਣੇ ਹੋਏ ਹਨ ਜਦਕਿ ਅਨੁਸ਼ਕਾ ਇਕ ਗੁਜਰਾਤੀ ਲੜਕੀ ਦੇ ਕਿਰਦਾਰ 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਇਹ ਫਿਲਮ ਸਿਨੇਮਾਘਰਾਂ 'ਚ 4 ਅਗਸਤ ਨੂੰ ਰਿਲੀਜ਼ ਹੋਵੇਗੀ।