FacebookTwitterg+Mail

ਮੇਰਾ ਪਰਿਵਾਰ 'ਪੈਪਰਾਜੀ ਕਲਚਰ' ਸਵੀਕਾਰ ਕਰ ਚੁੱਕਿਆ ਹੈ : ਸ਼ਾਹਰੁਖ ਖਾਨ

shah rukh khan
21 July, 2017 05:57:52 PM

ਮੁੰਬਈ— ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਦਾ ਪਰਿਵਾਰ 'ਪੈਪਰਾਜੀ'  ਕਲਚਰ ਨਾਲ ਅਸਹਿਜ ਮਹਿਸੂਸ ਕਰਦਾ ਸੀ ਪਰ ਹੁਣ ਉਹ ਇਸ ਨੂੰ ਆਪਣੀ ਜਿੰਦਗੀ ਦਾ ਹਿੱਸਾ ਮੰਨਦੇ ਹਨ। ਸ਼ਾਹਰੁਖ ਨੇ ਆਪਣੇ ਇੰਟਰਵਿਊ ਦੌਰਾਨ ਕਿਹਾ, ''(ਤਸਵੀਰਾਂ ਕਲਿਕ ਹੋਣੀਆਂ) ਸਟਾਰਡਮ ਦਾ ਹਿੱਸਾ ਹਨ ਜਿਸਨੂੰ ਅਸੀਂ ਸਵੀਕਾਰ ਕਰ ਚੁੱਕੇ ਹਾਂ''। ਬੀਤੇ ਦਿਨੀਂ ਇਕ ਵੀਡੀਓ ਵਾਇਰਲ ਹੋਇਆ ਸੀ ਜਿਸ 'ਚ ਸ਼ਾਹਰੁਖ ਦੀ ਬੇਟੀ ਸੁਹਾਨਾ ਖਾਨ ਇਕ ਥਿਏਟਰ ਦੇ ਬੇਸਮੈਂਟ 'ਚ ਲਿਫਟ ਦਾ ਦਰਵਾਜਾ ਖੁਲਨ ਦਾ ਇੰਤਜਾਰ ਕਰਦੇ ਸਮੇਂ ਫੋਟੋਗ੍ਰਾਫਰ ਤੋਂ ਬੱਚਣ ਦੀ ਕੋਸ਼ਿਸ਼ 'ਚ ਬੇਹੱਦ ਅਸਹਿਜ ਮਹਿਸੂਸ ਕਰ ਰਹੀ ਸੀ। 
ਸ਼ਾਹਰੁਖ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਬੱਚੇ ਇਸ ਅਜਿਹੇ ਭੀੜ ਵਾਲੇ ਸਥਾਨਾਂ 'ਤੇ ਬੇਹੱਦ ਅਜੀਬ ਮਹਿਸੂਸ ਕਰਦੇ ਹਨ। ਮੈਂ ਜਦੋਂ ਵੀ ਜਨਤਕ ਜਗ੍ਹਾ 'ਤੇ ਜਾਂਦਾ ਹਾਂ ਤਾਂ ਮੈਂ ਉਨ੍ਹਾਂ ਨੂੰ ਆਪਣੇ ਨਾਲ ਨਹੀਂ ਲੈ ਲੈ ਕੇ ਆਉਂਦਾ ਸੀ। ਮੈਂ ਸਮਾਰੋਹ 'ਚ ਇਕੱਲਾ ਹੀ ਜਾਂਦਾ ਹਾਂ''
ਸ਼ਾਹਰੁਖ ਨੇ ਕਿਹਾ ਕਿ ਅਜਿਹੀਆਂ ਸਥਿਤੀਆਂ ਨਾਲ ਨਿਪਟਾਰੇ ਲਈ ਉਨ੍ਹਾਂ ਨੂੰ ਕੁਝ ਕਦਮ ਚੁੱਕਣੇ ਪਏ। ਉਨ੍ਹਾਂ ਕਿਹਾ, ''ਕੁਝ ਉਪਾਅ ਕਰਨੇ ਪੈਂਦੇ ਹਨ। ਅਜਿਹੇ 'ਚ ਇਕ ਕਦਮ ਦੇ ਤੌਰ 'ਤੇ ਮੈਂ ਉਨ੍ਹਾਂ ਨੂੰ ਪੜਾਈ ਲਈ ਵਿਦੇਸ਼ ਭੇਜਿਆ ਦਿੱਤਾ ਸੀ ਤਾਂ ਕਿ ਉਹ ਉੱਥੇ ਸਹਿਜ ਮਹਿਸੂਸ ਕਰ ਸੱਕਣ''। ਮੈਂ ਸਮਝਦਾ ਹਾਂ ਕਿ ਤਸਵੀਰਾਂ ਲਈਆਂ ਜਾਣਗੀਆਂ। ਮੈਂ ਆਪਣੇ ਬੱਚਿਆਂ ਨੂੰ ਸਮਝਾ ਦਿੱਤਾ ਹੈ ਜਦੋਂ ਵੀ ਫੋਟੋਗ੍ਰਾਫਰ ਆਉਣ ਖੜੇ ਹੋ ਜਾਓ, ਤਸਵੀਰਾਂ ਖਿਚਵਾਓ ਅਤੇ ਕਹੋ ਕਿ ਹੁਣ ਮੈਂ ਜਾ ਸਕਦਾ/ਸਕਦੀ ਹਾਂ, ਅਤੇ ਉਹ ਤੁਹਾਡੀ ਗੱਲ ਸਮਝਨਗੇ। ਮੈਂ ਇਨ੍ਹਾਂ (ਫੋਟੋਗ੍ਰਾਫਰਸ) ਨੂੰ ਪਿਛਲੇ 25 ਸਾਲਾਂ ਤੋਂ ਜਾਣਦਾ ਹਾਂ। ਇਸ ਤੋਂ ਇਲਾਵਾ ਸ਼ਾਹਰੁਖ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜਬ ਹੈਰੀ ਮੈੱਟ ਸੇਜਲ' ਦੀ ਪ੍ਰਮੋਸ਼ਨ 'ਚ ਵਿਅਸਥ ਹਨ। ਫਿਲਮ 'ਚ ਅਨੁਸ਼ਕਾ ਸ਼ਰਮਾ ਅਹਿਮ ਕਿਰਦਾਰ 'ਚ ਨਜ਼ਰ ਆਵੇਗੀ। ਇਹ ਫਿਲਮ ਸਿਨੇਮਾਘਰਾਂ 'ਚ 4 ਅਗਸਤ ਨੂੰ ਰਿਲੀਜ਼ ਹੋਵੇਗੀ।


Tags: Shah Rukh KhanBollywood celebrity Suhana Khan Jab Harry Met Sejal Photographers ਸ਼ਾਹਰੁਖ ਖਾਨ ਪੈਪਰਾਜੀ  ਕਲਚਰ