FacebookTwitterg+Mail

ਸ਼ਾਹਰੁਖ-ਅਨੁਸ਼ਕਾ ਦੀ ਫਿਲਮ 'ਜਬ ਹੈਰੀ ਮੈੱਟ ਸੇਜਲ' ਦੇ 'ਹਵਾਏ' ਗੀਤ ਨੇ ਬਣਾਇਆ ਇਹ ਰਿਕਾਰਡ

shah rukh khan
28 July, 2017 02:39:53 PM

ਮੁੰਬਈ— ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਅਤੇ ਅਨੁਸ਼ਕਾ ਸ਼ਰਮਾ ਦੀ ਫਿਲਮ 'ਜਬ ਹੈਰੀ ਮੈੱਟ ਸੇਜਲ' ਦਾ ਗੀਤ 'ਹਵਾਏ' ਰਿਲੀਜ਼ ਤੋਂ ਬਾਅਦ 24 ਘੰਟੇ ਦੇ ਅੰਦਰ ਸਭ ਤੋਂ ਜ਼ਿਆਦਾ ਸਟੀ੍ਰਮ ਕਰਨ ਵਾਲਾ ਗੀਤ ਬਣ ਗਿਆ ਹੈ। ਪ੍ਰੀਤਮ ਦੇ ਸੰਗੀਤ ਅਤੇ ਅਰਿਜੀਤ ਸਿੰਘ ਦੀ ਆਵਾਜ਼ ਨਾਲ ਇਹ ਰੋਮਾਂਟਿਕ ਗੀਤ ਗਾਇਆ ਗਿਆ ਹੈ ਜਿਸਨੂੰ ਸ਼ਾਹਰੁਖ ਅਤੇ ਅਨੁਸ਼ਕਾ 'ਤੇ ਫਿਲਮਾਇਆ ਗਿਆ ਹੈ। ਗੀਤ ਨੂੰ ਫੈਨਜ਼ ਵਲੋਂ ਮਿਲੇ ਇੰਨੇ ਜ਼ਿਆਦਾ ਪਿਆਰ ਲਈ ਅਨੁਸ਼ਕਾ ਬੇਹੱਦ ਖੁਸ਼ ਹੈ। ਹਾਲ ਹੀ 'ਚ ਉਨ੍ਹਾਂ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਝੂਮਦੀ ਹੋਈ ਨਜ਼ਰ ਆ ਰਹੀ ਹੈ।

 

A post shared by AnushkaSharma1588 (@anushkasharma) on

ਇਸ ਵੀਡੀਓ ਨੂੰ ਸ਼ਾਹਰੁਖ ਨੇ ਖੁਦ ਸ਼ੂਟ ਕੀਤਾ ਹੈ। ਅਨੁਸ਼ਕਾ ਨੂੰ ਸ਼ਾਹਰੁਖ ਦੇ ਇਸ ਵੀਡੀਓ ਨੂੰ ਸ਼ੂਟ ਕਰਨ ਦਾ ਕਰੈਡਿਟ ਦਿੰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, ''ਹਵਾਏ ਦੇ 24 ਘੰਟੇ ਦੇ ਅੰਦਰ ਸਭ ਤੋਂ ਜ਼ਿਆਦਾ ਸਟੀ੍ਰਮ ਕਰਨ ਵਾਲਾ ਗੀਤ ਬਣਨ ਦੀ ਖਬਰ ਸੁਣ ਕੇ ਮੈਨੂੰ ਕਾਫੀ ਉਤਸ਼ਾਹਿਤ ਹਾ। ਉੱਥੇ ਹੀ ਦੂਜੇ ਪਾਸੇ ਸ਼ਾਹਰੁਖ ਨੇ ਟਵਿਟਰ ਹੈਂਡਲ ਅਕਾਊਂਟ ਨਾਲ ਫੈਨਜ਼ ਦਾ ਧੰਨਵਾਦ ਕੀਤਾ ਹੈ। ਸ਼ਾਹਰੁਖ ਨੇ ਲਿਖਿਆ, ''ਇਸ ਪਿਆਰ ਲਈ ਧੰਨਵਾਦ...ਹਵਾਏ ਚਲਣ ਦਵੋ...ਸਟ੍ਰੀਮਸ ਕਰਦੇ ਰਹੋ'। ਅਨੁਸ਼ਕਾ ਦੇ ਇਸ ਵੀਡੀਓ ਨੂੰ 15 ਘੰਟੇ ਦੇ ਕਰੀਬ 6 ਲੱਖ 42 ਹਜ਼ਾਰ ਲੋਕ ਲਾਈਕ ਕਰ ਚੁੱਕੇ ਹਨ ਅਤੇ ਇਸ 'ਤੇ ਤਕਰੀਬਨ 1300 ਲੋਕਾਂ ਨੇ ਪ੍ਰਤੀਕਿਰਿਆ ਜਾਹਰ ਕੀਤੀ ਹੈ। ਉੱਥੇ ਹੀ ਸ਼ਾਹਰੁਖ ਦੇ ਟਵੀਟ ਨੂੰ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਲਾਈਕ ਕੀਤਾ ਹੈ।

ਯੂਟਿਊਬ 'ਤੇ ਇਸ ਵੀਡੀਓ ਨੂੰ 89 ਲੱਖ ਤੋਂ ਜ਼ਿਆਦਾ ਦੇਖ ਚੁੱਕੇ ਹਨ ਯਾਨੀ ਇਹ ਆਂਕੜਾ ਬਹੁਤ ਜਲਦ 1 ਕਰੋੜ ਤੋਂ ਉਪਰ ਚਲਾ ਜਾਵੇਗਾ। ਇਸ ਤੋਂ ਇਲਾਵਾ ਨਿਰਦੇਸ਼ਕ ਇਮਤਿਆਜ਼ ਅਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ 4 ਅਗਸਤ ਨੂੰ ਸਿਨੇਮੇਘਰਾਂ 'ਚ ਰਿਲੀਜ਼ ਹੋਵੇਗੀ।


Tags: Shah Rukh Khan Anushka Sharma Jab Harry Met Sejal hawayein Streamde song ਸ਼ਾਹਰੁਖ ਖਾਨ ਅਨੁਸ਼ਕਾ ਸ਼ਰਮਾ