ਮੁੰਬਈ— ਬਾਲੀਵੁੱਡ ਨੂੰ ਸੁਪਰਡਰਾਈ ਇੰਡੀਆ ਦੀ ਪਾਰਟੀ ਦਾ ਆਯੋਜਨ ਲੈਕਮੇ ਫੈਸ਼ਨ ਵੀਕ 'ਚ ਕੀਤਾ ਗਿਆ। ਪਾਰਟੀ 'ਚ ਕਈ ਸਟਾਰ ਕਿੱਡਜ਼ ਵੀ ਸ਼ਾਮਲ ਹੋਏ।
ਪਾਰਟੀ 'ਚ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਦਾ ਸਟਨਿੰਗ ਲੁੱਕ ਦੇਖਣ ਨੂੰ ਮਿਲਿਆ, ਉਥੇ ਹੀ ਸੰਜੇ ਕਪੂਰ ਦੀ ਬੇਟੀ ਸ਼ਨਾਆ ਕਪੂਰ ਤੇ ਚੰਕੀ ਪਾਂਡੇ ਦੀ ਬੇਟੀ ਅਨਿਆ ਪਾਂਡੇ ਵੀ ਗਲੈਮਰਸ ਅੰਦਾਜ਼ 'ਚ ਨਜ਼ਰ ਆਈਆਂ।
ਸ਼ਾਹਰੁਖ ਦੀ ਬੇਟੀ ਨੇ ਬਲੈਕ ਕਲਰ ਦਾ ਹਾਫ ਸਲੀਵਜ ਟਾਪ ਤੇ ਚਿੱਟੇ ਰੰਗ ਦੀ ਟਾਈਟ ਜੀਨਸ ਪਾਈ ਸੀ, ਜਿਸ ਉਹ ਕਾਫੀ ਸੈਕਸੀ ਨਜ਼ਰ ਆ ਰਹੀ ਸੀ।
ਪਾਰਟੀ 'ਚ ਸੋਹੇਲ ਖਾਨ ਦਾ ਬੇਟਾ ਨਿਰਵਣ ਆਪਣੇ ਦੋਸਤਾਂ ਨਾਲ ਸਪਾਟ ਹੋਇਆ। ਦੱਸ ਦਈਏ ਕਿ ਸੁਪਰਡਰਾਈ ਕਲੋਦਿੰਗ ਲਾਈਨ ਹੈ।