ਮੁੰਬਈ (ਬਿਊਰੋ)— ਸ਼ਾਹਰੁਖ ਖਾਨ ਨੇ ਬੈਰੀ ਜਾਨ ਦੇ ਅਭਿਨੈ ਦੀਆਂ ਬਾਰੀਕੀਆਂ ਸਿੱਖੀਆਂ ਪਰ ਅਭਿਨੇਤਾ ਦੇ ਗੁਰੂ ਦਾ ਮੰਨਣਾ ਹੈ ਕਿ ਉਹ ਉਸ ਨੂੰ ਸੁਪਰ ਸਟਾਰ ਨੂੰ ਬਣਾਉਣ ਦਾ ਸਿਹਰਾ ਨਹੀਂ ਲੈਣਾ ਚਾਹੁੰਦਾ। ਇਕ ਪ੍ਰੋਗਰਾਮ ਦੌਰਾਨ ਜਾਨ ਨੇ ਕਿਹਾ,''ਮੈਂ ਸ਼ਾਹਰੁਖ ਖਾਨ ਨੂੰ ਨਹੀਂ ਬਣਾਇਆ ਤੇ ਮੈਂ ਉਸਦਾ ਸਿਹਰਾ ਨਹੀਂ ਲੈਂਦਾ।''
ਜਦੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਜਾਨ ਨੇ ਕਿਹਾ,''ਇਹ ਸਹੀ ਹੈ, ਅਸੀਂ ਥੀਏਟਰ 'ਚ ਕੁਝ ਸਮਾਂ ਇਕੱਠੇ ਕੰਮ ਕੀਤਾ। ਇਹ ਬਹੁਤ ਵਧੀਆ ਤਜ਼ਰਬਾ ਸੀ ਤੇ ਇਸ ਨਾਲ ਸਾਨੂੰ ਦੋਵਾਂ ਨੂੰ ਲਾਭ ਹੋਇਆ। ਇਸ ਤੋਂ ਬਾਅਦ ਉਹ ਅੱਗੇ ਵਧ ਗਏ ਤੇ ਸਾਡਾ ਕਦੇ ਸੰਪਰਕ ਨਹੀਂ ਹੋਇਆ।''