FacebookTwitterg+Mail

Pics : ਸ਼ਾਹਰੁਖ ਦੀ ਦੀਵਾਲੀ ਪਾਰਟੀ 'ਚ ਫਰਾਹ, ਕਰਨ ਸਮੇਤ ਕਈ ਕਰੀਬੀ ਦੋਸਤ ਆਏ ਨਜ਼ਰ

shah rukh khan
19 October, 2017 12:04:28 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੇ ਆਪਣੇ ਕੁਝ ਕਰੀਬੀ ਦੋਸਤਾਂ ਲਈ ਦੀਵਾਲੀ ਤੋਂ ਪਹਿਲਾਂ ਇਕ ਪਾਰਟੀ ਦਾ ਆਯੋਜਨ ਕੀਤਾ। ਸ਼ਾਹਰੁਖ ਦੀ ਇਸ ਪਾਰਟੀ 'ਚ ਫਿਲਮ ਨਿਰਮਾਤਾ ਕਰਨ ਜੌਹਰ, ਫਰਾਹ ਖਾਨ, ਆਨੰਦ ਐੱਲ ਰਾਏ, ਲੇਖਕ ਹਿਮਾਂਸ਼ੂ ਸ਼ਰਮਾ, ਸੰਜੇ ਕਪੂਰ ਅਤੇ ਅਰਜੁਨ ਕਪੂਰ ਸ਼ਾਮਿਲ ਹੋਏ। ਸ਼ਾਹਰੁਖ ਨਾਲ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਫਰਾਹ ਨੇ ਲਿਖਿਆ, ''ਮੇਰੇ ਸਭ ਤੋਂ ਆਕਰਸ਼ਕ ਦੋਸਤ ਸ਼ਾਹਰੁਖ ਖਾਨ ਨਾਲ''।

Punjabi Bollywood Tadka
ਫਰਾਹ ਨੇ ਲਿਖਿਆ, ''ਮੰਨਤ 'ਚ ਪੁਰਾਣੇ ਅਤੇ ਨਵੇਂ ਦੋਸਤਾਂ ਨਾਲ...ਸ਼ਾਹਰੁਖ ਖਾਨ, ਕਰਨ ਜੌਹਰ, ਆਨੰਦ ਐੱਲ ਰਾਏ ਅਤੇ ਹਿਮਾਂਸ਼ੂ ਸ਼ਰਮਾ''।

Punjabi Bollywood Tadka

ਇਸ ਤਸਵੀਰ 'ਚ ਸ਼ਾਹਰੁਖ ਦੀ ਪਤਨੀ ਗੌਰੀ ਖਾਨ ਵੀ ਨਜ਼ਰ ਆ ਰਹੀ ਸੀ। ਦੱਸਣਯੋਗ ਹੈ ਕਿ ਸ਼ਾਹਰੁਖ ਫਿਲਹਾਲ ਆਨੰਦ ਐੱਲ ਰਾਏ ਦੀ ਅਗਲੀ ਫਿਲਮ 'ਚ ਅਭਿਨੇਤਰੀ ਕੈਟਰੀਨਾ ਕੈਫ ਨਾਲ ਦਿਖਾਈ ਦੇਣਗੇ।

Punjabi Bollywood Tadka


Tags: Shah Rukh Khan Farah Khan Karan Johar Gauri Khan Party Bollywood Celebrities