FacebookTwitterg+Mail

Video : ਪਾਰਟੀ 'ਚ ਸ਼ਾਹਰੁਖ ਨੇ ਸ਼ਰੇਆਮ ਅੰਬਾਨੀ ਦੇ ਬੇਟੇ ਨੂੰ ਪੁੱਛਿਆ ਨਿੱਜੀ ਸਵਾਲ, ਸੁੱਟਣ ਲੱਗੇ ਜੀਓ ਦਾ ਫੋਨ

shah rukh khan
03 July, 2018 12:00:36 PM

ਮੁੰਬਈ (ਬਿਊਰੋ)— ਕੁਝ ਦਿਨਾਂ ਤੋਂ ਆਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ ਦੀ ਮੰਗਣੀ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਅਜਿਹੀਆਂ ਹੀ ਕੁਝ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਸ਼ਾਹਰੁਖ ਖਾਨ ਅੰਬਾਨੀ ਦੀ ਪਾਰਟੀ 'ਚ ਮੌਜੂਦ ਮਹਿਮਾਨਾਂ ਨੂੰ ਐਂਟਰਟੇਨ ਕਰਦੇ ਨਜ਼ਰ  ਆ ਰਹੇ ਹਨ। ਸ਼ਾਹਰੁਖ ਖਾਨ ਸਟੇਜ 'ਤੇ ਜਾਂਦੇ ਹਨ ਅਤੇ ਅੰਬਾਨੀ ਪਰਿਵਾਰ ਦੇ ਸਭ ਤੋਂ ਛੋਟੇ ਬੇਟੇ ਅਨੰਤ ਤੋਂ ਨਿੱਜੀ ਸਵਾਲ ਕਰਦਿਆਂ ਉਨ੍ਹਾਂ ਦੀ ਪ੍ਰੇਮਿਕਾ ਬਾਰੇ ਪੁੱਛਦੇ ਹਨ। ਖਬਰਾਂ ਦੀ ਮੰਨੀਏ ਤਾਂ ਅਨੰਤ ਅੰਬਾਨੀ, ਰਾਧਿਕਾ ਮਰਚੈਂਟ ਨਾਂ ਦੀ ਲੜਕੀ ਨੂੰ ਡੇਟ ਕਰ ਰਹੇ ਹਨ। ਇਸ ਨੂੰ ਲੈ ਕੇ ਸ਼ਾਹਰੁਖ ਨੇ ਅਨੰਤ ਨੂੰ ਛੇੜਣਾ ਸ਼ੁਰੂ ਕਰ ਦਿੱਤਾ। ਸ਼ਾਹਰੁਖ, ਅਨੰਤ ਨੂੰ ਕਹਿੰਦੇ ਹਨ, ਤੁਹਾਨੂੰ ਕੀ ਲੱਗਦਾ ਹੈ ਕਿ ਰਾਧਿਕਾ ਨੂੰ 10 'ਚ ਕਿੰਨੇ ਨੰਬਰ ਮਿਲਣੇ ਚਾਹੀਦੇ ਹਨ।'' ਅਨੰਤ ਕਹਿੰਦੇ ਹਨ, ''10 ਮਿਲੀਅਨ ਇਨਫਿਨੀਟੀ'' ਇਸ 'ਤੇ ਸ਼ਾਹਰੁਖ ਕਹਿੰਦੇ ਹਨ, ''ਤੂੰ ਬਹੁਤ ਪੈਸੇ ਲੁਟਾ ਰਿਹਾ ਹੈ।''

ਇਸ ਤੋਂ ਬਾਅਦ ਮੁੜ ਸ਼ਾਹਰੁਖ, ਅਨੰਤ ਤੋਂ ਪੁੱਛਦੇ ਹਨ ਕਿ ਕੀ ਤੇਰੀ ਕੋਈ ਗਰਲਫ੍ਰੈਂਡ ਨਹੀਂ ਹੈ? ਸ਼ਾਹਰੁਖ ਅੱਗੇ ਕਹਿੰਦੇ ਹਨ, ''ਮੈਨੂੰ ਆਪਣਾ ਫੋਨ ਦਿਖਾਓ, ਮੈਂ ਦੇਖਣਾ ਚਾਹੁੰਦਾ ਹਾਂ ਕਿ ਤੁਹਾਡੇ ਫੋਨ 'ਚ ਸਭ ਤੋਂ ਪਹਿਲਾਂ ਨੰਬਰ ਕਿਸ ਦਾ ਹੈ।'' ਇਸ ਤੋਂ ਬਾਅਦ ਅਨੰਤ ਮਹਿਮਾਨਾਂ 'ਚ ਦੂਰ ਬੈਠੇ ਆਪਣਾ ਫੋਨ ਦੇਣ ਦੀ ਕੋਸ਼ਿਸ਼ ਕਰਦੇ ਹਨ। ਸ਼ਾਹਰੁਖ ਕਹਿੰਦੇ ਹਨ, ''ਠੀਕ ਹੈ ਹੁਣ ਤੂੰ ਫੋਨ ਸੁੱਟੇਗਾਂ। ਹਾਂ ਸੁੱਟ ਦੇ ਜੀਓ ਦਾ ਹੈ, ਕੀ ਫਰਕ ਪੈਂਦਾ ਹੈ। ਤੇਰੇ ਕੋਲ ਤਾਂ ਕਾਫੀ ਹੋਣਗੇ।'' ਸ਼ਾਹਰੁਖ ਦੀ ਇਸ ਗੱਲ 'ਤੇ ਪਾਰਟੀ 'ਚ ਮੌਜੂਦ ਮਹਿਮਾਨ ਹੱਸਣ ਲੱਗ ਜਾਂਦੇ ਹਨ। ਇੱਥੇ ਇਹ ਕਹਿਣਾ ਤਾਂ ਬਣਦਾ ਹੈ ਕਿ ਸ਼ਾਹਰੁਖ ਜੇਕਰ ਐਂਟਰਟੇਨ ਕਰਨ 'ਤੇ ਆ ਜਾਣ ਤਾਂ ਸਾਰਿਆ ਨੂੰ ਪਿੱਛੇ ਛੱਡ ਦਿੰਦੇ ਹਨ। ਜੇਕਰ ਸ਼ਾਹਰੁਖ ਬਾਲੀਵੁੱਡ ਦੇ ਬਾਦਸ਼ਾਹ ਹਨ ਅਤੇ ਅੰਬਾਨੀ ਬਿਜ਼ਨੈੱਸ ਦੇ ਸ਼ਹਿਨਸ਼ਾਹ। ਦੋਵੇਂ ਪਰਿਵਾਰਾਂ ਦੀ ਦੋਸਤੀ ਕਾਫੀ ਡੂੰਘੀ ਹੈ।


Tags: Shah Rukh KhanAnant AmbaniInstagram VideoViralAkash AmbaniShloka Mehta

Edited By

Chanda Verma

Chanda Verma is News Editor at Jagbani.