FacebookTwitterg+Mail

ਇਕੋਂ ਫ੍ਰੇਮ 'ਚ ਦਿਸੇ ਸ਼ਾਹਰੁਖ-ਸਚਿਨ ਅਤੇ ਰਣਬੀਰ, ਇੰਟਰਨੈੱਟ 'ਤੇ ਤਸਵੀਰ ਵਾਇਰਲ

shah rukh khan
10 July, 2018 01:39:39 PM

ਨਵੀਂ ਦਿੱਲੀ (ਬਿਊਰੋ)— ਪਿਛਲੇ ਮਹੀਨੇ ਦੇ ਆਖੀਰ 'ਚ ਹੋਈ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਦੀ ਮੰਗਣੀ 'ਚ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਆਕਾਸ਼ ਦੀ ਮੰਗਣੀ ਤੋਂ 2 ਦਿਨਾਂ ਪਹਿਲਾਂ ਮੁਕੇਸ਼ ਅੰਬਾਨੀ ਨੇ ਆਪਣੇ ਘਰ 'ਚ ਪੂਜਾ ਰੱਖੀ ਸੀ, ਜਿਸ 'ਚ ਕਈ ਹਸਤੀਆਂ ਨੂੰ ਸੱਦਾ ਦਿੱਤਾ ਗਿਆ ਸੀ। ਆਕਾਸ਼ ਅੰਬਾਨੀ ਦਾ ਵਿਆਹ ਜਲਦ ਹੀ ਸ਼ਲੋਕਾ ਮਹਿਤਾ ਨਾਲ ਹੋਣ ਵਾਲਾ ਹੈ। ਪੂਜਾ ਦੌਰਾਨ ਇਕ ਫ੍ਰੇੇਮ 'ਚ ਕਈ ਵੱਡੇ ਸਟਾਰਜ਼ ਨਜ਼ਰ ਆਏ, ਜਿਸ ਦੀ ਇਕ ਤਸਵੀਰ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀ ਹੈ।

Punjabi Bollywood Tadka

ਇਸ ਤਸਵੀਰ 'ਚ ਭਾਰਤੀ ਕ੍ਰਿਕਟ ਦਾ ਵੱਡਾ ਨਾਂ ਸਚਿਨ ਤੇਂਦੁਲਕਰ, ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ, 'ਸੰਜੂ' ਦੇ ਹੀਰੋ ਰਣਬੀਰ ਕਪੂਰ, ਮਸ਼ਹੂਰ ਨਿਰਦੇਸ਼ਕ ਵਿਧੁ ਵਿਨੋਦ ਚੋਪੜਾ ਅਤੇ ਕਰਨ ਜੌਹਰ ਦਿਸ ਰਹੇ ਹਨ। ਇਸ ਤਸਵੀਰ ਦੇ ਨਾਲ-ਨਾਲ ਪੂਜਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਪੂਜਾ ਦੀ ਇਕ ਹੋਰ ਤਸਵੀਰ ਸੋਸ਼ਲ ਮੀਡੀਆ 'ਤੇ ਆਉਣ ਤੋਂ ਬਾਅਦ ਲੋਕ ਆਪਣੇ-ਆਪਣੇ ਰਿਐਕਸ਼ਨ ਦੇ ਰਹੇ ਹਨ।

Punjabi Bollywood Tadka

ਇਸ ਤਸਵੀਰ 'ਚ ਰਣਬੀਰ ਕਪੂਰ ਨਾਲ ਉਨ੍ਹਾਂ ਦੇ ਫ੍ਰੈਂਡ ਅਯਾਨ ਮੁਖਰਜੀ ਬੈਠੇ ਹੋਏ ਹਨ। ਇਹ ਤਸਵੀਰ ਰਣਬੀਰ ਕਪੂਰ ਦੇ ਪਿਤਾ ਰਿਸ਼ੀ ਕਪੂਰ ਨੇ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ ਸੀ, ਜਿਸ ਦੇ ਕੈਪਸ਼ਨ 'ਚ ਲਿਖਿਆ, ''ਬੈਸਟ ਫ੍ਰੈਂਡ! ਆਖਿਰ ਇਹ ਦੋਵੇਂ ਕਦੋਂ ਵਿਆਹ ਕਰ ਰਹੇ ਹਨ? ਹਾਈ ਟਾਈਮ।''

 


Tags: Shah Rukh KhanRanbir KapoorKaran Johar Instagram Akash AmbaniShloka Mehta

Edited By

Chanda Verma

Chanda Verma is News Editor at Jagbani.