FacebookTwitterg+Mail

ਅੱਧੀ ਰਾਤ ਨੂੰ ਮਰੀਨ ਡਰਾਈਵ 'ਤੇ ਸ਼ੂਟਿੰਗ ਕਰਦੇ ਦਿਸੇ ਸ਼ਾਹਰੁਖ, ਵੀਡੀਓ ਵਾਇਰਲ

shah rukh khan
17 July, 2018 06:35:31 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਜਲਦ ਹੀ ਫਿਲਮ 'ਜ਼ੀਰੋ' 'ਚ ਨਜ਼ਰ ਆਉਣਗੇ। ਪਿਛਲੇ ਕਾਫੀ ਸਮੇਂ ਤੋਂ ਫਿਲਮ ਦੀ ਸ਼ੂਟਿੰਗ 'ਤੇ ਕੰਮ ਚੱਲ ਰਿਹਾ ਸੀ। ਇਸ ਦੌਰਾਨ ਇਹ ਖਬਰ ਆਈ ਸੀ ਕਿ ਸ਼ਾਹਰੁਖ ਨੇ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਦੇ ਬਾਵਜੂਦ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਫਿਲਮ ਦਾ ਕੋਈ ਸੀਨ ਸ਼ੂਟ ਕਰ ਰਹੇ ਹਨ। ਇਹ ਵੀਡੀਓ ਮੁੰਬਈ ਦੇ ਮਰੀਨ ਡਰਾਈਵ ਦਾ ਹੈ, ਜਿੱਥੇ ਸ਼ਾਹਰੁਖ ਸ਼ੂਟਿੰਗ ਕਰਦੇ ਨਜ਼ਰ ਆ ਰਹੇ ਹਨ। ਸ਼ਾਹਰੁਖ ਦਾ ਇਹ ਵੀਡੀਓ SRK Universe ਸੋਸ਼ਲ ਸਾਈਟ 'ਤੇ ਸ਼ੇਅਰ ਹੋਇਆ ਹੈ।

ਦੱਸਣਯੋਗ ਹੈ ਕਿ ਫਿਲਮ 'ਜ਼ੀਰੋ' ਦਾ ਨਿਰਦੇਸ਼ਨ ਆਨੰਦ ਐੱਲ. ਰਾਏ ਨੇ ਕੀਤਾ ਹੈ। ਇਸ ਫਿਲਮ 'ਚ ਸ਼ਾਹਰੁਖ ਪਹਿਲੀ ਵਾਰ ਇਕ ਬੌਨੇ ਵਿਅਕਤੀ ਦਾ ਕਿਰਦਾਰ ਨਿਭਾਅ ਰਹੇ ਹਨ। ਫਿਲਮ 'ਚ ਸ਼ਾਹਰੁਖ ਨਾਲ ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਕੈਫ ਅਹਿਮ ਭੂਮਿਕਾ 'ਚ ਹਨ। ਹਾਲ ਹੀ 'ਚ ਫਿਲਮ ਦਾ ਪਹਿਲਾ ਪੋਸਟਰ ਰਿਲੀਜ਼ ਹੋਇਆ, ਜਿਸ 'ਚ ਕੈਟਰੀਨਾ ਦੀ ਝਲਕ ਦੇਖਣ ਨੂੰ ਮਿਲੀ ਹੈ। ਇਸ ਤੋਂ ਇਲਾਵਾ ਇਹ ਫਿਲਮ 21 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Shah Rukh Khan Marine Drive Zero Shooting Viral Bollywood Actor

Edited By

Kapil Kumar

Kapil Kumar is News Editor at Jagbani.