FacebookTwitterg+Mail

ਸ਼ਾਹਰੁਖ ਨੂੰ ਮਿਲੇ ਜੱਸੀ ਗਿੱਲ, ਸੋਸ਼ਲ ਮੀਡੀਆ 'ਤੇ ਜ਼ਾਹਿਰ ਕੀਤੀ ਖੁਸ਼ੀ

shah rukh khan
26 August, 2018 01:56:55 PM

ਮੁੰਬਈ (ਬਿਊਰੋ)— ਗਾਇਕ ਤੇ ਅਭਿਨੇਤਾ ਜੱਸੀ ਗਿੱਲ ਹਾਲ ਹੀ 'ਚ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਮਿਲੇ ਹਨ। ਇਸ ਤੋਂ ਬਾਅਦ ਉਨ੍ਹਾਂ ਸੋਸ਼ਲ ਮੀਡੀਆ 'ਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ। ਜੱਸੀ ਗਿੱਲ ਦਾ ਕਹਿਣਾ ਹੈ ਕਿ ਸੁਪਰਸਟਾਰ ਸ਼ਾਹਰੁਖ ਨੂੰ ਮਿਲਣ ਤੋਂ ਬਾਅਦ ਉਹ ਖੁਦ ਨੂੰ ਖੁਸ਼ ਕਿਸਮਤ ਮੰਨਦੇ ਹਨ। ਜੱਸੀ ਨੇ ਆਨੰਦ ਐੱਲ. ਰਾਏ ਦੀ ਫਿਲਮ 'ਹੈਪੀ ਫਿਰ ਭਾਗ ਜਾਏਗੀ' ਨਾਲ ਬਾਲੀਵੁੱਡ 'ਚ ਆਪਣਾ ਸਫਰ ਸ਼ੁਰੂ ਕੀਤਾ ਹੈ। ਹਾਲ ਹੀ 'ਚ ਜੱਸੀ ਗਿੱਲ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ਾਹਰੁਖ ਖਾਨ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, ''ਮੈਂ ਇਸ ਤੋਂ ਜ਼ਿਆਦਾ ਖੁਸ਼ੀ ਨਹੀਂ ਮਹਿਸੂਸ ਕਰ ਸਕਦਾ, ਸਿਰਫ ਸ਼ਾਹਰੁਖ ਜੀ ਤੋਂ ਆਸ਼ੀਰਵਾਦ ਅਤੇ ਸ਼ੁੱਭਕਾਮਨਾਵਾਂ ਮੰਗਦਾ ਹਾਂ। ਕਦੇ ਨਹੀਂ ਸੋਚਿਆ ਸੀ ਕਿ ਮੈਂ ਉਨ੍ਹਾਂ ਨੂੰ ਮਿਲ ਪਾਵਾਂਗਾ। ਅੱਜ ਮੈਨੂੰ ਲਗਦਾ ਹੈ ਕਿ ਮੈਂ ਕੁਝ ਹਾਸਲ ਕਰ ਲਿਆ ਹੈ। ਧੰਨਵਾਦ ਆਨੰਦ ਐੱਲ ਸਰ ਅਤੇ ਮੁਦੱਸਰ ਅਜ਼ੀਜ਼''।

Punjabi Bollywood Tadka
ਪਾਲੀਵੁੱਡ 'ਚ ਆਪਣੀ ਗਾਇਕੀ ਨਾਲ ਮਸ਼ਹੂਰ ਜੱਸੀ ਗਿੱਲ ਨੇ ਫਿਲਮ 'ਹੈਪੀ ਫਿਰ ਭਾਗ ਜਾਏਗੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਹੈ। ਫਿਲਮ ਨੂੰ ਰਿਲੀਜ਼ ਤੋਂ ਬਾਅਦ ਚੰਗੇ ਰੀਵਿਓਜ਼ ਮਿਲੇ ਹਨ। ਫਿਲਮ ਨੇ ਬਾਕਸ ਆਫਿਸ 'ਤੇ ਪਹਿਲੇ ਦਿਨ ਸ਼ੁੱਕਰਵਾਰ 2.70 ਕਰੋੜ ਦੀ ਕਮਾਈ ਕੀਤੀ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਵੀਕੈਂਡ ਤੱਕ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: Shah Rukh Khan Jassi Gill Instagram Happy Phirr Bhag Jayegi Anand L Rai Bollywood Actor

Edited By

Kapil Kumar

Kapil Kumar is News Editor at Jagbani.