FacebookTwitterg+Mail

ਸ਼ਾਹਰੁਖ ਨਾਲ ਜੋੜੀ ਜਮਾਏਗੀ ਭੂਮੀ ਪੇਡਨੇਕਰ

shah rukh khan
17 September, 2018 11:50:56 AM

ਮੁੰਬਈ (ਮੁੰਬਈ)— ਬਾਲੀਵੁੱਡ ਨਾਇਕਾ ਭੂਮੀ ਪੇਡਨੇਕਰ ਕਿੰਗ ਖਾਨ ਸ਼ਾਹਰੁਖ ਖਾਨ ਨਾਲ ਜੋੜੀ ਜਮਾਉਂਦੀ ਨਜ਼ਰ ਆ ਸਕਦੀ ਹੈ। ਬਾਲੀਵੁੱਡ 'ਚ ਇਨ੍ਹੀਂ ਦਿਨੀਂ ਬਾਈਓਪਿਕ ਫਿਲਮਾਂ ਦਾ ਦੌਰ ਜ਼ੋਰਾਂ 'ਤੇ ਹੈ। ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦੇ ਜੀਵਨ 'ਤੇ ਫਿਲਮ ਬਣਾਈ ਜਾ ਰਹੀ ਹੈ। ਪਹਿਲਾਂ ਰਾਕੇਸ਼ ਸ਼ਰਮਾ ਆਮਿਰ ਖਾਨ ਭੂਮਿਕਾ ਨਿਭਾਉਣ ਵਾਲੇ ਸੀ ਪਰ ਗੱਲ ਨਾ ਬਣ ਸਕੀ। ਕਿਹਾ ਜਾ ਰਿਹਾ ਹੈ ਕਿ ਸ਼ਾਹਰੁਖ ਖਾਨ ਹੁਣ ਰਾਕੇਸ਼ ਸ਼ਰਮਾ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦਾ ਨਾਂ 'ਸੈਲਿਊਟ' ਰੱਖਿਆ ਗਿਆ ਹੈ।

ਫਿਲਮ 'ਚ ਸ਼ਾਹਰੁਖ ਦੇ ਆਪੋਜ਼ਿਟ ਕਾਫ਼ੀ ਸਮੇਂ ਤੋਂ ਨਾਇਕਾ ਦੀ ਚੋਣ ਕੀਤੀ ਜਾ ਰਹੀ ਹੈ ਪਰ ਹਾਲੇ ਤਕ ਗੱਲ ਨਹੀਂ ਬਣ ਸਕੀ। ਕਈ ਵੱਡੀਆਂ ਨਾਇਕਾਵਾਂ ਨੇ ਇਹ ਕਹਿ ਕੇ ਫਿਲਮ ਕਰਨ ਤੋਂ ਮਨ੍ਹਾ ਕਰ ਦਿੱਤਾ ਕਿ ਇਸ ਵਿਚ ਫੀਮੇਲ ਦਾ ਰੋਲ ਵੱਡਾ ਨਹੀਂ ਹੈ। ਚਰਚਾ ਹੈ ਕਿ ਸ਼ਾਹਰੁਖ ਦੀ ਇਸ ਫਿਲਮ ਦੇ ਲਈ ਨਿਰਮਾਤਾ ਨੇ ਭੂਮੀ ਪੇਡਨੇਕਰ ਨੂੰ ਚੁਣਿਆ ਹੈ।

ਫਿਲਮ ਨਿਰਮਾਤਾ ਨੇ ਹਾਲ 'ਚ ਹੀ ਫਿਲਮ ਬਾਰੇ ਭੂਮੀ ਨਾਲ ਚਰਚਾ ਕੀਤੀ। ਉਨ੍ਹਾਂ ਨੇ ਸਕ੍ਰਿਪਟ ਬਾਰੇ ਵੀ ਗੱਲ ਕੀਤੀ। ਹਾਲਾਂਕਿ ਹੁਣ ਤਕ ਕੁਝ ਤੈਅ ਨਹੀਂ ਹੋਇਆ ਹੈ ਪਰ ਭੂਮੀ ਫਿਲਮ ਨਾਲ ਖ਼ੁਸ਼ ਹੈ। ਫੀਮੇਲ ਲੀਡ ਦਾ ਇਸ ਬਾਇਓਪਿਕ 'ਚ ਘੱਟ ਵੀ ਹਿੱਸਾ ਹੋਵੇਗਾ ਪਰ ਇਹ ਅਹਿਮ ਹੋਵੇਗਾ। ਸ਼ਾਹਰੁਖ ਖਾਨ ਅਕਤੂਬਰ ਤੋਂ ਇਸ ਇਸ ਫਿਲਮ ਦੀ ਤਿਆਰੀ ਸ਼ੁਰੂ ਕਰ ਦੇਣਗੇ ਅਤੇ ਨਵੰਬਰ 'ਚ ਫਿਲਮ ਫਲੋਰ 'ਤੇ ਆ ਜਾਵੇਗੀ।


Tags: Shah Rukh Khan Bhumi Pednekar Rakesh Sharma Salute Biopic Bollywood Actor

Edited By

Kapil Kumar

Kapil Kumar is News Editor at Jagbani.