FacebookTwitterg+Mail

B'DAY SPL : ਸਿਰਫ ਇਕ ਇਸ ਇਨਸਾਨ ਲਈ ਸ਼ਾਹਰੁਖ ਛੱਡ ਸਕਦੇ ਹਨ ਫਿਲਮ ਇੰਡਸਟਰੀ

shah rukh khan
02 November, 2018 11:33:14 AM

ਮੁੰਬਈ(ਬਿਊਰੋ) — ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਤੇ ਗੌਰੀ ਖਾਨ ਦੀ ਜੋੜੀ ਬਾਲੀਵੁੱਡ ਦੀ ਸਭ ਤੋਂ ਬੈਸਟ ਜੋੜੀਆਂ 'ਚੋਂ ਇਕ ਹੈ। ਸ਼ਾਹਰੁਖ ਤੇ ਗੌਰੀ ਦਾ ਰਿਸ਼ਤਾ ਸਮੇਂ ਦੇ ਨਾਲ ਹੋਰ ਵੀ ਮਜ਼ਬੂਤ ਹੁੰਦਾ ਜਾ ਰਿਹਾ ਹੈ। ਸ਼ਾਹਰੁਖ ਪਤਨੀ ਗੌਰੀ ਖਾਨ ਨਾਲ ਬੇਹੱਦ ਪਿਆਰ ਕਰਦੇ ਹਨ। ਉਹ ਗੌਰੀ ਲਈ ਫਿਲਮ ਇੰਡਸਟਰੀ ਵੀ ਛੱਡ ਸਕਦੇ ਹਨ।

Punjabi Bollywood Tadka

 ਸ਼ਾਹਰੁਖ ਖਾਨ ਅੱਜ ਯਾਨੀ 2 ਨਵੰਬਰ ਨੂੰ ਆਪਣਾ 53ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਸੂਤਰਾਂ ਮੁਤਾਬਕ, ਇਕ ਇੰਟਰਵਿਊ 'ਚ ਸ਼ਾਹਰੁਖ ਖਾਨ ਨੇ ਦੱਸਿਆ ਸੀ, ''ਮੇਰੀ ਪਤਨੀ ਮੇਰੇ ਲਈ ਸਭ ਤੋਂ ਪਹਿਲਾਂ ਆਉਂਦੀ ਹੈ।

Punjabi Bollywood Tadka

ਜੇਕਰ ਕਦੇ ਵੀ ਮੈਨੂੰ ਆਪਣੇ ਕਰੀਅਰ ਤੇ ਗੌਰੀ 'ਚੋਂ ਕਿਸੇ ਇਕ ਨੂੰ ਚੁਣਨਾ ਪਿਆ ਤਾਂ ਮੈਂ ਫਿਲਮ ਇੰਡਸਟਰੀ ਛੱਡ ਦਿਆਂਗਾ।

Punjabi Bollywood Tadka

ਮੇਰਾ ਮਤਲਬ ਹੈ ਕਿ ਉਨ੍ਹਾਂ ਲਈ ਮੈਂ ਪਾਗਲ ਹੋ ਜਾਵਾਂਗਾ। ਉਹ ਮੇਰੇ ਲਈ ਸਭ ਕੁਝ ਹੈ।'' ਸਾਲ 1984 'ਚ ਦਿੱਲੀ 'ਚ ਸ਼ਾਹਰੁਖ ਤੇ ਗੌਰੀ ਖਾਨ ਦੀ ਮੁਲਾਕਾਤ ਹੋਈ ਸੀ। ਦੋਵਾਂ ਦੀ ਫਰਸਟ ਡੇਟ ਸਿਰਫ 5 ਮਿੰਟ ਹੀ ਚੱਲੀ ਸੀ।

Punjabi Bollywood Tadka

ਉਥੇ ਹੀ ਸ਼ਾਹਰੁਖ ਦੀ ਤੀਜੀ ਮੁਲਾਕਾਤ 'ਚ ਗੌਰੀ ਖਾਨ ਦਾ ਫੋਨ ਨੰਬਰ ਮਿਲਿਆ ਸੀ। ਕੁਝ ਸਾਲ ਰੋਮਾਂਸ ਤੋਂ ਬਾਅਦ ਦੋਵਾਂ ਨੇ ਸਾਲ 1991 'ਚ ਵਿਆਹ ਕਰਵਾ ਲਿਆ ਸੀ।

 Punjabi Bollywood Tadka
ਦੱਸਣਯੋਗ ਹੈ ਕਿ ਸ਼ਾਹਰੁਖ ਤੇ ਗੌਰੀ ਖਾਨ ਦੇ ਤਿੰਨ ਬੱਚੇ ਹਨ, ਜਿਨ੍ਹਾਂ ਦੇ ਨਾਂ ਆਰਿਅਨ, ਸੁਹਾਨਾ ਖਾਨ ਤੇ ਅਬਰਾਮ ਹੈ। ਗੌਰੀ ਵੀ ਇਕ ਸਫਲ ਇੰਟੀਰਿਅਰ ਡਿਜ਼ਾਈਨਰ, ਬਿਜ਼ਨੈੱਸ ਵੂਮੈਨ ਹੈ। ਜਸ਼ਨ ਲਈ ਸ਼ਾਹਰੁਖ ਖਾਨ ਦਾ ਘਰ 'ਮੰਨਤ' ਵੀ ਸਜਾ ਕੇ ਤਿਆਰ ਕੀਤਾ ਗਿਆ ਹੈ।

Punjabi Bollywood Tadka

ਇਸ ਵਾਰ ਸ਼ਾਹਰੁਖ ਖਾਨ ਦਾ ਬਰਥਡੇ ਬਹੁਤ ਹੀ ਸਪੈਸ਼ਲ ਹੋਣ ਜਾ ਰਿਹਾ ਹੈ। ਅਜਿਹੇ 'ਚ ਖਬਰਾਂ ਹਨ ਕਿ ਫਿਲਮ 'ਜ਼ੀਰੋ' ਦਾ ਟਰੇਲਰ ਉਨ੍ਹਾਂ ਦੇ ਬਰਥਡੇ ਦੇ ਖਾਸ ਮੌਕੇ 'ਤੇ ਰਿਲੀਜ਼ ਹੋ ਸਕਦਾ ਹੈ।

Punjabi Bollywood Tadka

Punjabi Bollywood Tadka

Punjabi Bollywood Tadka


Tags: Shah Rukh Khan Happy Birthday Gauri Khan Mannat Instagram Bollywood Celebrity

About The Author

sunita

sunita is content editor at Punjab Kesari