FacebookTwitterg+Mail

ਸਟੇਜ 'ਤੇ ਪਹਿਲੀ ਵਾਰ ਆਮਿਰ ਤੇ ਸ਼ਾਹਰੁਖ ਦੀ ਦਿਸੀ ਜੁਗਲਬੰਦੀ, ਵੀਡੀਓ ਵਾਇਰਲ

shah rukh khan and aamir khan
12 December, 2018 11:47:34 AM

ਮੁੰਬਈ(ਬਿਊਰੋ) : ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਅਤੇ ਆਮਿਰ ਖਾਨ ਨੂੰ ਕਦੇ ਵੱਡੇ ਪਰਦੇ ਤਾਂ ਇਕੱਠੇ ਨਹੀਂ ਦੇਖਿਆ ਪਰ ਰਾਜਸਥਾਨ 'ਚ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦੇ ਵਿਆਹ 'ਚ ਦੋਵਾਂ ਨੂੰ ਇਕੱਠੇ ਸਟੇਜ 'ਤੇ ਦੇਖਿਆ ਗਿਆ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦੋਵੇਂ ਇਕ ਗੀਤ 'ਤੇ ਝੂਮਦੇ ਨਜ਼ਰ ਆ ਰਹੇ ਹਨ। ਦਰਸ਼ਕਾਂ ਨੂੰ ਇਸ ਜੋੜੀ ਦਾ ਇੰਤਜ਼ਾਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੀ। ਈਸ਼ਾ ਅੰਬਾਨੀ ਦੀ ਸੰਗੀਤ ਸੈਰੇਮਨੀ 'ਚ ਇਨ੍ਹਾਂ ਦੋਵੇਂ ਹਸਤੀਆਂ ਨੇ ਰੰਗ ਮੰਚ 'ਤੇ ਇਕੱਠੇ ਤਹਿਲਕਾ ਮਚਾ ਦਿੱਤਾ।

 

 
 
 
 
 
 
 
 
 
 
 
 
 
 

#ShahRukhKhan and #AamirKhan take over the stage with their madness at #IshaAmbani Sangeet. #IshaAmbaniWedding

A post shared by BollywoodNow (@bollywoodnow) on Dec 9, 2018 at 10:21am PST

ਦੱਸ ਦੇਈਏ ਕਿ ਇਸ ਵੱਡੇ ਵਿਆਹ 'ਚ ਦੋਵੇਂ ਬਤੌਰ ਮਹਿਮਾਨ ਪੁੱਜੇ ਸਨ। ਆਮੀਰ ਖਾਨ ਨੇ ਸ਼ਾਹਰੁਖ ਖਾਨ ਨਾਲ ਡਾਂਸ ਪਰਫਾਰਮੈਂਸ ਦੇ ਕੇ ਸਰੋਤਿਆਂ ਦਾ ਦਿਲ ਜਿੱਤਿਆ। ਦੋਵਾਂ ਨੇ 'ਕਪੂਰ ਐਂਡ ਸੰਨ' ਨਾਮ ਦੀ ਆਈ ਫਿਲਮ ਦੇ ਗੀਤ 'ਚਲੋ ਨੱਚੋ' 'ਤੇ ਪਰਫਾਰਮ ਕੀਤਾ।

 

 
 
 
 
 
 
 
 
 
 
 
 
 
 

King with his Queen! #ShahRukhKhan with #GauriKhan perform at #IshaAmbani Sangeet Ceremony.

A post shared by BollywoodNow (@bollywoodnow) on Dec 9, 2018 at 10:21am PST

ਇਨ੍ਹਾਂ ਦੀ ਪਰਫਾਰਮੈਂਸ ਦੌਰਾਨ ਪੂਰਾ ਸਟੇਜ ਭਰਿਆ ਹੋਇਆ ਸੀ ਅਤੇ ਸਾਰੇ ਮਸਤੀ 'ਚ ਡਾਂਸ ਕਰ ਰਹੇ ਸਨ। ਆਮਿਰ ਖਾਨ ਦੇ ਨਾਲ ਡਾਂਸ ਕਰਨ ਤੋਂ ਇਲਾਵਾ ਸ਼ਾਹਰੁਖ ਨੇ ਗੌਰੀ ਖਾਨ ਨਾਲ ਵੀ ਡਾਂਸ ਕੀਤਾ।

 

 
 
 
 
 
 
 
 
 
 
 
 
 
 

Stars having a blast at the #IshaAmbani Sangeet on the beats of #Sukhbir.

A post shared by BollywoodNow (@bollywoodnow) on Dec 11, 2018 at 4:55am PST

ਦੱਸ ਦਈਏ ਕਿ ਅਜਿਹਾ ਘੱਟ ਹੀ ਦੇਖਣ ਨੂੰ ਮਿਲਦਾ ਹੈ ਜਦੋਂ ਕਿੰਗ ਖਾਨ ਆਪਣੀ ਕੁਈਨ ਨਾਲ ਪਰਫਾਰਮ ਕਰਦੇ ਦਿਖਦੇ ਹਨ। ਅਜਿਹੇ 'ਚ ਇਹ ਮੌਕਾ ਸਾਰਿਆਂ ਲਈ ਕਾਫੀ ਖਾਸ ਸੀ। ਸ਼ਾਹਰੁਖ ਨੇ ਗੌਰੀ ਨਾਲ 'ਦਿੱਲੀ ਵਾਲੀ ਗਰਲਫ੍ਰੈਂਡ' ਗੀਤ 'ਤੇ ਡਾਂਸ ਕੀਤਾ। ਇਸ ਵਿਆਹ 'ਚ ਪੂਰੀ ਬਾਲੀਵੁੱਡ ਇੰਡਸਟਰੀ ਦਾ ਜਮਾਵੜਾ ਲੱਗਿਆ ਹੋਇਆ ਸੀ, ਜਿੰਨ੍ਹਾਂ 'ਚ ਰਣਵੀਰ-ਦੀਪਿਕਾ, ਐਸ਼ਵਰੀਆ-ਅਭਿਸ਼ੇਕ ਬੱਚਨ, ਅਮਿਤਾਬ ਬੱਚਨ, ਪ੍ਰਿਯੰਕਾ-ਨਿੱਕ ਸਮੇਤ ਹੋਰ ਸਿਤਾਰੇ ਵੀ ਨਜ਼ਰ ਆਏ।

 

 
 
 
 
 
 
 
 
 
 
 
 
 
 

#AishwaryaRaiBachchan and #AbhishekBachchan perform at #IshaAmbani’s Sangeet Ceremony!

A post shared by BollywoodNow (@bollywoodnow) on Dec 9, 2018 at 10:19am PST

 


Tags: Shah Rukh Khan Umaid Bhawan Rajasthan Aamir Khan Gauri Khan Mukesh Ambani Dance Video Instagram Bollywood Celebrity

Edited By

Sunita

Sunita is News Editor at Jagbani.