FacebookTwitterg+Mail

ਅੰਬਾਨੀ ਪਰਿਵਾਰ ਨੇ ਤੋਹਫੇ 'ਚ ਕਿੰਗ ਖਾਨ ਨੂੰ ਦਿੱਤੀ ਹੀਰੇ ਦੀ ਅੰਗੂਠੀ

shah rukh khan and ambani family
29 March, 2018 03:15:08 PM

ਮੁੰਬਈ(ਬਿਊਰੋ)— ਇੰਨ੍ਹੀ ਦਿਨੀਂ ਭਾਰਤ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਬੇਟੇ ਅਕਾਸ਼ ਅੰਬਾਨੀ ਦੀ ਮੰਗਣੀ ਕਾਫੀ ਚਰਚਾ 'ਚ ਹੈ। ਹਾਲ ਹੀ 'ਚ ਪਾਰਟੀ ਅੰਬਾਨੀ ਪਰਿਵਾਰ ਦੇ ਘਰ ਐਨਟਿਲਿਆ 'ਚ ਹੋਈ ਸੀ। ਪਾਰਟੀ 'ਚ ਬਾਲੀਵੁੱਡ ਅਤੇ ਕ੍ਰਿਕਟ ਜਗਤ ਦੀਆਂ ਕਈ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ ਸੀ, ਜਿਸ 'ਚ ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ, ਕਰਨ ਜੌਹਰ, ਐਸ਼ਵਰਿਆ ਰਾਏ ਬੱਚਨ, ਜ਼ਾਹੀਰ ਖਾਨ ਅਤੇ ਹਰਭਜਨ ਸਿੰਘ ਵਰਗੀਆਂ ਵੱਡੀਆਂ ਹਸਤੀਆਂ ਸ਼ਾਮਲ ਹੋਈਆਂ ਸਨ।
Punjabi Bollywood Tadka
ਪਾਰਟੀ 'ਚ ਸ਼ਾਹਰੁਖ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਸ਼ਾਹਰੁਖ ਨੇ ਸ਼ਾਲੋਕ ਮਹਿਤਾ ਅਤੇ ਆਕਾਸ਼ ਅੰਬਾਨੀ ਨਾਲ ਤਸਵੀਰ ਵੀ ਖਿੱਚਵਾਈ। ਕੁਝ ਸਮੇਂ ਬਾਅਦ ਜਦੋਂ ਸ਼ਾਹਰੁਖ ਪਾਰਟੀ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਦੇ ਹੱਥ 'ਚ ਪਾਈ ਚੀਜ਼ ਦੇਖ ਕੇ ਸਭ ਹੈਰਾਨ ਰਹਿ ਗਏ। 
Punjabi Bollywood Tadka
ਅਸਲ ਜਦੋਂ ਸ਼ਾਹਰੁਖ ਅਤੇ ਕਰਨ ਕਰਨ ਜੌਹਰ ਇਕੱਠੇ ਬਾਹਰ ਨਿਕਲੇ ਤਾਂ ਉਨ੍ਹਾਂ ਦੋਵਾਂ ਨਾਲ ਸ਼ਲੋਕ ਅਤੇ ਅਕਾਸ਼ ਵੀ ਆਏ ਸਨ। ਮੀਡੀਆ ਸਾਹਮਣੇ ਪੋਜ਼ ਦਿੰਦੇ ਸਮੇਂ ਸ਼ਾਹਰੁਖ ਦੇ ਹੱਥ 'ਚ ਦਿਲ ਦੇ ਅਕਾਰ ਦੀ ਇਕ ਅੰਗੂਠੀ ਨਜ਼ਰ ਆਈ, ਜਿਸ ਨੂੰ ਦੇਖ ਸਭ ਹੈਰਾਨ ਸਨ।
Punjabi Bollywood Tadka
ਜਾਣਕਾਰੀ ਮੁਤਾਬਕ ਸ਼ਾਇਦ ਅੰਬਾਨੀ ਪਰੀਵਾਰ ਨੇ ਸ਼ਾਹਰੁਖ ਖਾਨ ਨੂੰ ਇਹ ਅੰਗੂਠੀ ਤੋਹਫੇ ਵਜ੍ਹੋ ਦਿੱਤੀ ਹੈ। ਪਾਰਟੀ 'ਚੋਂ ਜਾਂਦੇ ਸਮੇਂ ਸ਼ਾਹਰੁਖ ਨੇ ਅੰਗੂਠੀ ਉਤਾਰ ਕੇ ਜੇਬ 'ਚ ਰੱਖ ਲਈ ਸੀ, ਜਿਸ ਤੋਂ ਪਤਾ ਲੱਗਾ ਕਿ ਸ਼ਾਹਰੁਖ ਅੰਬਾਨੀ ਪਰਿਵਾਰ ਲਈ ਕਿੰਨੇ ਖਾਸ ਹਨ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Shah Rukh KhanDiamond RingKatrina KaifMukesh AmbaniAkash AmbaniShloka MehtaEngagement PartyAishwarya Rai Bachchan

Edited By

Sunita

Sunita is News Editor at Jagbani.