FacebookTwitterg+Mail

ਆਪਣੇ ਹੱਥਾਂ ਨਾਲ ਸ਼ਾਹਰੁਖ ਨੇ ਹੇਮਾ ਮਾਲਿਨੀ ਦੇ ਪੈਰੀਂ ਪਾਈ ਜੁੱਤੀ, ਵੀਡੀਓ ਵਾਇਰਲ

shah rukh khan and hema malini
06 May, 2018 01:50:14 PM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਹੇਮਾ ਮਾਲਿਨੀ ਨਾਲ ਨਜ਼ਰ ਆ ਰਹੇ ਹਨ। ਵੀਡੀਓ ਕਿਸੇ ਫੰਕਸ਼ਨ ਦੌਰਾਨ ਦੀ ਹੈ। ਸ਼ਾਹਰੁਖ ਹੇਮਾ ਦਾ ਹਥ ਫੜ੍ਹ ਕੇ ਉਨ੍ਹਾਂ ਨੂੰ ਸਟੇਜ 'ਤੇ ਲੈ ਲਿਜਾਂਦੇ ਨਜ਼ਰ ਆ ਰਹੇ ਹਨ। ਉਸੇ ਸਮੇਂ ਹੇਮਾ ਦਾ ਪੈਰ ਪੋੜ੍ਹੀਆਂ ਤੋਂ ਤਿਲਕ (ਫਿਸਲ) ਜਾਂਦਾ ਹੈ ਤੇ ਉਹ ਲੜਖੜਾ ਵੀ ਜਾਂਦੀ ਹੈ। ਉਨ੍ਹਾਂ ਦੀ ਜੁੱਤੀ ਦੋ ਪੋੜ੍ਹੀਆਂ ਹੇਠਾਂ ਆ ਕੇ ਡਿੱਗ ਜਾਂਦੀ ਹੈ। ਇਸ ਦੌਰਾਨ ਨਾ ਸਿਰਫ ਸ਼ਾਹਰੁਖ ਨੇ ਹੇਮਾ ਨੂੰ ਸੰਭਾਲਿਆ ਸਗੋਂ ਹੇਠੋਂ ਜੁੱਤੀ (ਸੈਂਡਲ) ਚੁੱਕ ਕੇ ਪੈਰੀ ਵੀ ਪਵਾਈ ਸੀ।

ਸਟੇਜ 'ਤੇ ਕੀਤਾ ਹੇਮਾ ਮਾਲਿਨੀ ਨਾਲ ਡਾਂਸ
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਹੇਮਾ ਨੂੰ ਸੈਂਡਲ (ਜੁੱਤੀ) ਪਵਾਉਣ ਤੋਂ ਬਾਅਦ ਸ਼ਾਹਰੁਖ ਖਾਨ ਨੇ ਉਨ੍ਹਾਂ ਨੂੰ ਸਟੇਜ 'ਤੇ ਲੈ ਗਏ ਤੇ ਡਾਂਸ ਕਰਨ ਲੱਗੇ। ਸ਼ਾਹਰੁਖ ਖਾਨ ਤੇ ਹੇਮਾ ਮਾਲਿਨੀ ਇਸ ਦੌਰਾਨ ਮਸ਼ਹੂਰ ਗੀਤ 'ਡ੍ਰੀਮ ਗਰਲ' 'ਤੇ ਵੀ ਡਾਂਸ ਕਰਦੇ ਨਜ਼ਰ ਆਏ। ਦੱਸ ਦੇਈਏ ਕਿ ਹੇਮਾ ਮਾਲਿਨੀ ਤੇ ਸ਼ਾਹਰੁਖ ਖਾਨ ਨੇ ਉਸ ਦੀ ਪਹਿਲੀ ਬਾਲੀਵੁੱਡ ਫਿਲਮ 'ਦਿਲ ਆਸ਼ਨਾ ਹੈ' ਆਫਰ ਕੀਤੀ ਸੀ। ਹਾਲਾਂਕਿ 'ਦਿਵਾਨਾ' ਪਹਿਲਾਂ ਹੀ ਰਿਲੀਜ਼ ਹੋਈ, ਜੋ ਉਨ੍ਹਾਂ ਦੀ ਡੈਬਿਊ ਫਿਲਮ ਦੇ ਤੌਰ 'ਤੇ ਮੰਨੀ ਜਾਂਦੀ ਹੈ।


Tags: Shah Rukh KhanHema MaliniDream GirlDil Aashna HaiBollywood Celebrity

Edited By

Sunita

Sunita is News Editor at Jagbani.