FacebookTwitterg+Mail

ਕੀ ਬਾਕਸ ਆਫਿਸ 'ਤੇ 'ਜ਼ੀਰੋ' ਦਾ ਰਣਵੀਰ ਦੀ 'ਸਿੰਬਾ' 'ਤੇ ਪਵੇਗਾ ਕੋਈ ਅਸਰ?

shah rukh khan and ranveer singh
17 November, 2018 09:24:01 AM

ਮੁੰਬਈ(ਬਿਊਰੋ)— ਉਂਝ ਤਾਂ ਹਰ ਸਾਲ ਕਈ ਵੱਡੀਆਂ ਫਿਲਮਾਂ ਦੀ ਟੱਕਰ ਹੁੰਦੀ ਹੀ ਰਹਿੰਦੀ ਹੈ ਪਰ ਕੁਝ ਫਿਲਮਾਂ ਦੇ ਬਾਕਸ ਆਫਿਸ ਕਲੈਸ਼ ਦਾ ਪ੍ਰਭਾਅ ਸਿਰਫ ਫਿਲਮਾਂ ਦੀ ਕਮਾਈ 'ਤੇ ਹੀ ਨਹੀਂ ਸਗੋਂ ਫੈਨਜ਼ 'ਤੇ ਵੀ ਪੈਂਦਾ ਹੈ। ਜਿਵੇਂ 15 ਅਗਸਤ ਨੂੰ 'ਅਕਸ਼ੇ ਕੁਮਾਰ ਦੀ 'ਗੋਲਡ' ਤੇ ਜੌਨ ਅਬ੍ਰਾਹਮ ਦੀ 'ਸਤਿਆਮੇਵ ਜਯਤੇ' ਦੀ ਟੱਕਰ ਨਾਲ ਫੈਨਸ ਨਾਲ ਫਿਲਮਾਂ ਦੀ ਕਮਾਈ 'ਤੇ ਵੀ ਫਰਕ ਪਿਆ।

 

ਹੁਣ ਅਜਿਹੀ ਹੀ ਕੁਝ ਲੜਾਈ ਇਕ ਵਾਰ ਫਿਰ ਸਾਲ ਦੇ ਆਖਰ 'ਚ 'ਸਿੰਬਾ' ਤੇ 'ਜ਼ੀਰੋ' 'ਚ ਦੇਖਣ ਨੂੰ ਮਿਲੇਗੀ। ਜੀ ਹਾਂ, ਸ਼ਾਹਰੁਖ ਖਾਨ ਦੀ 'ਜ਼ੀਰੋ' 21 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ਤਾਂ ਇਸ ਤੋਂ ਠੀਕ ਹਫਤੇ ਬਾਅਦ ਰਣਵੀਰ ਸਿੰਘ ਦੀ 'ਸਿੰਬਾ' ਥਿਏਟਰਾਂ 'ਚ ਆ ਰਹੀ ਹੈ। ਦੋਵਾਂ 'ਚ ਵੱਡੀ ਟੱਕਰ ਹੋਣ ਦੀ ਪੂਰੀ ਸੰਭਾਵਨਾ ਹੈ।

 

'ਜ਼ੀਰੋ' ਦਾ ਟਰੇਲਰ ਤਾਂ ਰਿਲੀਜ਼ ਹੋ ਚੁੱਕਿਆ ਹੈ ਤੇ ਇਸ ਨੂੰ ਫੈਨਜ਼ ਦਾ ਭਰਵਾਂ ਹੁੰਗਾਰਾਂ ਵੀ ਮਿਲਿਆ। 'ਜ਼ੀਰੋ' ਤੋਂ ਬਾਅਦ ਫੈਨਜ਼ ਨੂੰ 'ਸਿੰਬਾ' ਦੇ ਟਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਉਂਝ ਫਿਲਮ ਦੇ ਸੈੱਟ ਤੋਂ ਕਈ ਤਸਵੀਰਾਂ ਦੇ ਨਾਲ ਕਈ ਵੀਡੀਓ ਵੀ ਸਮੇਂ-ਸਮੇਂ 'ਤੇ ਸਾਹਮਣੇ ਆਉਂਦੇ ਰਹੇ ਹਨ।

 

ਦੱਸਣਯੋਗ ਹੈ ਕਿ ਫਿਲਮ 'ਜ਼ੀਰੋ' 'ਚ ਸ਼ਾਹਰੁਖ ਨਾਲ ਕੈਟਰੀਨਾ ਕੈਫ ਤੇ ਅਨੁਸ਼ਕਾ ਸ਼ਰਮਾ ਵੀ ਮੁੱਖ ਭੂਮਿਕਾ 'ਚ ਹਨ ਅਤੇ ਦੂਜੇ ਪਾਸੇ ਫਿਲਮ 'ਸਿੰਬਾ' 'ਚ ਰਣਵੀਰ ਸਿੰਘ ਨਾਲ ਸੈਫ ਦੀ ਧੀ ਸਾਰਾ ਅਲੀ ਖਾਨ ਆਪਣੀ ਦੂਜੀ ਫਿਲਮੀ ਕਰ ਰਹੀ ਹੈ। ਇਸ ਤੋਂ ਪਹਿਲਾਂ ਸਾਰਾ ਦੀ ਫਿਲਮ 'ਕੇਦਾਰਨਾਥ' ਵੀ ਦਸੰਬਰ 'ਚ ਹੀ ਰਿਲੀਜ਼ ਹੋ ਜਾਵੇਗੀ। ਹੁਣ ਇਨ੍ਹਾਂ 'ਚੋਂ ਕਿਹੜੀ ਫਿਲਮ ਲੋਕਾਂ ਦੇ ਦਿਲਾਂ 'ਤੇ ਰਾਜ ਕਰੇਗੀ, ਇਹ ਤਾਂ ਫਿਲਮਾਂ ਦੀ ਰਿਲੀਜ਼ਿੰਗ ਤੋਂ ਬਾਅਦ ਹੀ ਪਤਾ ਲੱਗੇਗਾ।

 

 
 
 
 
 
 
 
 
 
 
 
 
 
 

SAK & RS snapped during the shooting of a song from #Simmba | #Saraalikhan

A post shared by DIE HARD FAN OF SARA ALI KHAN (@team.saraalikhan) on Oct 29, 2018 at 11:43am PDT


Tags: Shah Rukh Khan Zero Ranveer Singh Simmba Box Office Christmas Bollywood Celebrity

Edited By

Sunita

Sunita is News Editor at Jagbani.