FacebookTwitterg+Mail

'ਰਸ਼ਕੇ ਕਮਰ' 'ਤੇ ਰੇਖਾ ਨੇ ਕਿੰਗ ਖਾਨ ਨਾਲ ਹਿਲਾਈ ਪਤਲੀ ਕਮਰ

shah rukh khan and reha
11 December, 2018 09:36:55 AM

ਮੁੰਬਈ(ਬਿਊਰੋ) : ਬਾਲੀਵੁੱਡ ਦੀ ਅਦਾਕਾਰਾ ਰੇਖਾ ਕਾਫੀ ਸਮੇਂ ਤੋਂ ਵੱਡੇ ਪਰਦੇ ਤੋਂ ਦੂਰ ਹੈ ਪਰ ਉਨ੍ਹਾਂ ਦੀ ਦੀਵਾਨਗੀ ਅੱਜ ਵੀ ਸਰੋਤਿਆਂ 'ਚ ਬਰਕਰਾਰ ਹੈ। ਇਸ ਗੱਲ ਨੂੰ ਇਕ ਵਾਰ ਮੁੜ ਰੇਖਾ ਨੇ 'ਲਕਸ ਗੋਲਡਨ ਰੋਜ ਐਵਾਰਡਜ਼' 'ਚ ਸਾਬਿਤ ਕਰ ਦਿੱਤੀ ਹੈ। ਇਸ ਐਵਾਰਡ ਸ਼ੋਅ ਨੂੰ ਟੀ. ਵੀ. 'ਤੇ ਟੇਲੀਕਾਸਟ ਕੀਤਾ ਗਿਆ ਸੀ। ਇਸ ਸ਼ੋਅ ਨੂੰ ਹੋਸਟ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਕੀਤਾ ਸੀ। 'ਲਕਸ ਗੋਲਡਨ ਰੋਜ ਐਵਾਰਡਜ਼' 'ਚ ਬਾਲੀਵੁੱਡ ਅਦਾਕਾਰਾ ਰੇਖਾ ਨੂੰ ਟਾਇਮਲੇਸ ਬਿਊਟੀ ਦੇ ਐਵਾਰਡ ਨਾਲ ਨਵਾਜਿਆ ਗਿਆ। ਇਸ ਐਵਾਰਡ ਸ਼ੋਅ 'ਚ ਰੇਖਾ ਆਪਣੇ ਸਦਾਬਹਾਰ ਲੁੱਕ ਟ੍ਰੈਡੀਸ਼ਨਲ ਕਾਂਜੀਵਰਮ ਸਾੜ੍ਹੀ 'ਚ ਪਹੁੰਚੀ ਸੀ। ਇਸ ਐਵਾਰਡ ਮਿਲਣ 'ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਰੇਖਾ ਨੇ ਅਪਣੀ ਮਾਂ ਨੂੰ ਯਾਦ ਕੀਤਾ ਤੇ ਕਿਹਾ ਕਿ ਮੇਰੀ ਮਾਂ ਨੂੰ ਇਹ ਐਵਾਰਡ ਮਿਲਿਆ ਸੀ। ਉਦੋਂ ਮੇਰਾ ਦਾ ਜਨਮ ਹੋਇਆ ਸੀ। ਇਸ ਲਈ ਉਨ੍ਹਾਂ ਨੇ ਇਸ ਸਨਮਾਨ ਨੂੰ ਬੇਹੱਦ ਖਾਸ ਦੱਸਿਆ।

 

ਦੱਸ ਦੇਈਏ ਕਿ ਆਪਣੀ ਇਸ ਸਪੀਚ ਤੋਂ ਬਾਅਦ ਸ਼ਾਹਰੁਖ ਖਾਨ ਨੇ ਉਨ੍ਹਾਂ ਨੂੰ ਡਾਂਸ ਦੀ ਫਰਮਾਇਸ਼ ਕੀਤੀ। ਸ਼ਾਹਰੁਖ ਖਾਨ ਨੇ ਰੇਖਾ ਨਾਲ ਮਿਲ ਕੇ 'ਰਸ਼ਕੇ ਕਮਰ' 'ਤੇ ਡਾਂਸ ਕੀਤਾ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਰੇਖਾ ਦੀਆਂ ਕਾਤਿਲ ਅਦਾਵਾਂ ਤਾਂ ਸਭ ਨੂੰ ਹੀ ਕਾਇਲ ਕਰਕੇ ਰੱਖ ਦਿੱਤਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੋਵੇਂ ਬਹੁਤ ਹੀ ਸੋਹਣੇ ਨਜ਼ਰ ਆ ਰਹੇ ਹਨ ਤੇ ਦੋਵਾਂ ਦੀਆਂ ਅਦਾਵਾਂ ਦੀ ਤਾਂ ਪੂਰੀ ਦੁਨੀਆ ਕਾਇਲ ਹੈ।

 

 


Tags: Lux Golden Rose Awards 2018 Shah Rukh Khan Reha Dance Rashke Qamar Video Instagram Bollywood Celebrity

Edited By

Sunita

Sunita is News Editor at Jagbani.