FacebookTwitterg+Mail

ਸ਼ਾਹਰੁਖ ਨੇ 21 ਸਾਲ ਬਾਅਦ ਚੁਕਾਇਆ ਰੇਮੋ ਡਿਸੂਜਾ ਦਾ ਇਹ ਕਰਜ

shah rukh khan and remo dsouza
29 December, 2018 03:52:57 PM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਨੇ 21 ਸਾਲ ਬਾਅਦ ਕੋਰੀਓਗ੍ਰਾਫਰ ਰੇਮੋ ਡਿਸੂਜਾ ਦਾ ਕਰਜ ਚੁਕਾਇਆ ਹੈ। ਸ਼ਾਹਰੁਖ ਖਾਨ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਜ਼ੀਰੋ' ਦਾ ਗੀਤ 'ਮੇਰਾ ਨਾਮ ਤੂੰ...' ਕਾਫੀ ਮਸ਼ਹੂਰ ਹੋ ਰਿਹਾ ਹੈ। ਇਸ ਗੀਤ ਨੂੰ ਕੋਰੀਓਗ੍ਰਾਫਰ ਤੇ ਨਿਰਦੇਸ਼ਕ ਰੇਮੋ ਡਿਸੂਜਾ ਨੇ ਕੋਰੀਓਗ੍ਰਾਫ ਕੀਤਾ ਹੈ। ਇਕ ਸਮੇਂ ਸੀ ਜਦੋਂ ਰੇਮੋ ਡਿਸੂਜਾ, ਸ਼ਾਹਰੁਖ ਖਾਨ ਦੇ ਗੀਤਾਂ 'ਚ ਬੈਕਗ੍ਰਾਊਂਡ ਡਾਂਸਰ ਹੋਇਆ ਕਰਦੇ ਸਨ। 


ਇਹ ਖੁਲਾਸਾ ਖੁਦ ਸ਼ਾਹਰੁਖ ਨੇ ਇਕ ਸ਼ੋਅ ਦੌਰਾਨ ਕੀਤਾ। ਸ਼ਾਹਰੁਖ ਖਾਨ ਆਪਣੀ ਫਿਲਮ 'ਜ਼ੀਰੋ' ਦੇ ਪ੍ਰਮੋਸ਼ਨ ਲਈ ਡਾਂਸ ਰਿਐਲਿਟੀ ਸ਼ੋਅ 'ਡਾਂਸ ਪਲੱਸ 4' 'ਤੇ ਪਹੁੰਚੇ। ਇਸ ਸ਼ੋਅ ਨੂੰ ਰੇਮੋ ਡਿਸੂਜਾ ਜੱਜ ਕਰ ਰਹੇ ਹਨ। ਸ਼ਾਹਰੁਖ ਨੇ ਇਕ ਪੁਰਾਣੀ ਤਸਵੀਰ ਦਿਖਾਉਂਦੇ ਹੋਏ ਦੱਸਿਆ, 'ਰੇਮੋ 21 ਸਾਲ ਪਹਿਲਾ ਫਿਲਮ 'ਪਰਦੇਸ' ਦੇ ਗੀਤ 'ਜਰਾ ਤਸਵੀਰ ਸੇ ਤੂੰ ਨਿਕਲ ਕੇ ਸਾਹਮਣੇ ਆ...' 'ਚ ਮੇਰੇ ਨਾਲ ਬੈਕ ਗ੍ਰਾਊਂਡ ਡਾਂਸਰ ਸਨ। ਉਦੋਂ ਮੈਂ ਇਨ੍ਹਾਂ ਦਾ ਨਾਂ ਵੀ ਨਹੀਂ ਜਾਣਦਾ ਸੀ। ਉਦੋਂ ਕੋਈ ਵੀ ਨਹੀਂ ਜਾਣਦਾ ਸੀ ਕਿ ਇਹ ਲੜਕਾ ਇਕ ਦਿਨ ਇਸ ਮੁਕਾਮ 'ਤੇ ਪਹੁੰਚੇਗਾ, ਜਿਥੇ ਉਹ ਅੱਜ ਹੈ।

Punjabi Bollywood Tadka

ਰੇਮੋ ਨੇ ਇਨ੍ਹੀਂ ਕਾਮਯਾਬੀ ਇਸ ਲਈ ਹਾਸਲ ਕੀਤੀ ਕਿਉਂਕਿ ਉਸ ਨੂੰ ਆਪਣੀ ਕਲਾ ਤੇ ਫੈਸ਼ਨ 'ਤੇ ਭਰੋਸਾ ਸੀ। ਜੇਕਰ ਤੁਸੀਂ ਮਿਹਨਤ ਕਰੋਗੇ ਤਾਂ ਤੁਸੀਂ ਵੀ ਉਸੇ ਵਾਂਗ ਬਣ ਜਾਓਗੇ। ਇਸ ਤੋਂ ਬਾਅਦ ਸ਼ਾਹਰੁਖ ਨੇ ਰੇਮੋ ਨਾਲ ਉਸ ਦਾ ਬੈਕ ਗ੍ਰਾਊਂਡ ਡਾਂਸਰ ਬਣਨ ਦੀ ਇੱਛਾ ਜਤਾਈ। ਸ਼ਾਹਰੁਖ ਦੀ ਜਿਦ ਤੋਂ ਬਾਅਦ ਰੇਮੋ ਤੇ ਸ਼ਾਹਰੁਖ ਨੇ ਫਿਲਮ 'ਜ਼ੀਰੋ' ਦੇ ਗੀਤ 'ਇਸ਼ਕਬਾਜ਼ੀ' 'ਤੇ ਡਾਂਸ ਕੀਤਾ। ਖਾਸ ਗੱਲ ਇਹ ਹੈ ਕਿ ਇਸ ਗੀਤ 'ਚ ਸ਼ਾਹਰੁਖ ਖਾਨ ਉਸ ਦੇ ਬੈਕ ਗ੍ਰਾਊਂਡ ਡਾਂਸਰ ਬਣੇ। ਇਸ ਡਾਂਸ ਤੋਂ ਬਾਅਦ ਸ਼ਾਹਰੁਖ ਨੇ ਕਿਹਾ ਕਿ ਮੈਂ 21 ਸਾਲ ਦਾ ਕਰਜ ਚੁੱਕਾ ਦਿੱਤਾ ਹੈ।


Tags: Shah Rukh Khan Showers Praise Remo DSouza Anand L Rai Zero Pardes Zara Tasveer Se Tu

Edited By

Sunita

Sunita is News Editor at Jagbani.