FacebookTwitterg+Mail

'ਦਸ ਕਾ ਦਮ' ਦੇ ਫਿਨਾਲੇ 'ਚ ਲੋਕਾਂ ਨੂੰ ਮਿਲੇਗੀ ਫਨ ਦੀ ਟ੍ਰਿਪਲ ਡੋਜ਼

shah rukh khan and salman khan
29 August, 2018 09:31:11 AM

ਮੁੰਬਈ(ਬਿਊਰੋ)— ਜਦੋਂ ਵੀ ਬਾਲੀਵੁੱਡ ਦੇ ਦੋ ਖਾਨ ਸਲਮਾਨ ਤੇ ਸ਼ਾਹਰੁਖ ਸਕ੍ਰੀਨ 'ਤੇ ਆਉਂਦੇ ਹਨ ਤਾਂ ਲੋਕਾਂ ਨੂੰ ਡਬਲ ਡੋਜ਼ ਮਿਲਣਾ ਤੈਅ ਹੁੰਦਾ ਹੈ। ਦੋਵੇਂ ਸਟਾਰਸ ਨੂੰ ਫੈਨਜ਼ ਕਾਫੀ ਪਸੰਦ ਕਰਦੇ ਹਨ ਤੇ ਹਮੇਸ਼ਾ ਹੀ ਦੋਵਾਂ ਨੂੰ ਸਕ੍ਰੀਨ 'ਤੇ ਦੇਖਣ ਲਈ ਬੇਤਾਬ ਨਜ਼ਰ ਰਹਿੰਦੇ ਹਨ। ਦੋਵਾਂ ਸਟਾਰਸ ਦੀ ਆਪਸੀ ਬਾਉਂਡਿੰਗ ਕਾਫੀ ਸਟਰੌਂਗ ਹੈ। ਖੈਰ ਅਜੇ ਸਲਮਾਨ ਖਾਨ ਦਾ ਸ਼ੋਅ 'ਦਸ ਕਾ ਦਮ' ਆਨ-ਏਅਰ ਚਲ ਰਿਹਾ ਹੈ। ਇਸ ਸ਼ੋਅ ਦਾ ਫਿਨਾਲੇ ਵੀ ਜਲਦ ਹੀ ਹੋਣ ਵਾਲਾ ਹੈ। ਇਸ ਲਈ ਮੇਕਰਸ ਨੇ ਖਾਸ ਤਿਆਰੀ ਕਰ ਲਈ ਹੈ। ਜੀ ਹਾਂ, ਸ਼ੋਅ ਦੇ ਮੇਕਰਸ ਫਿਨਾਲੇ ਸ਼ੋਅ ਲਈ ਸ਼ਾਹਰੁਖ ਖਾਨ ਨੂੰ ਲੈ ਕੇ ਆਉਣ ਦੀ ਤਿਆਰੀ ਕਰ ਰਹੇ ਹਨ। ਫੈਨਜ਼ ਨੇ ਇਸ ਸ਼ੋਅ ਦੇ ਕੁਝ ਹਿੱਸੇ ਇੰਸਟਾਗ੍ਰਾਮ 'ਤੇ ਵੀ ਅਪਲੋਡ ਕੀਤੇ ਹਨ।

 
 
 
 
 
 
 
 
 
 
 
 
 
 

Catch @iamsrk In #DusKaDum With @beingsalmankhan & #RaniMukherjee on #SonyTV Next Week. #ShahRukhKhan #salmankhan

A post shared by π/2 (@addicted_to_srk_) on Aug 27, 2018 at 4:35am PDT

ਇਸ ਸ਼ੋਅ 'ਚ ਹੁਣ ਡਬਲ ਨਹੀਂ ਸ਼ੋਅ 'ਚ ਹੁਣ ਟ੍ਰਿਪਲ ਫੰਨ ਦਾ ਡੋਜ਼ ਮਿਲਣ ਵਾਲਾ ਹੈ। ਸ਼ਾਹਰੁਖ-ਸਲਮਾਨ ਦੇ ਨਾਲ ਇਸ ਸ਼ੋਅ 'ਚ ਉਨ੍ਹਾਂ ਦਾ ਸਾਥ ਰਾਣੀ ਮੁਖਰਜੀ ਦਵੇਗੀ। ਇਸ ਐਪੀਸੋਡ ਦੇ ਜੋ ਪ੍ਰੋਮੋ ਸਾਹਮਣੇ ਆਇਆ ਹੈ ਉਸ 'ਚ ਰਾਣੀ, ਸਲਮਾਨ ਤੇ ਸ਼ਾਹਰੁਖ ਦੀ ਫਿਲਮ 'ਕਰਨ ਅਰਜੁਨ' ਦਾ ਆਈਕੋਨਿਕ ਡਾਇਲਾਗ 'ਮੇਰੇ ਕਰਨ ਅਰਜੁਨ ਆਏਂਗੇ' ਕਹਿੰਦੀ ਹੋਈ ਨਜ਼ਰ ਆ ਰਹੀ ਹੈ। ਤਿੰਨੇ ਇਸ 'ਚ 'ਚੈਨਈ ਐਕਸਪ੍ਰੈਸ' ਦਾ ਸੁਪਰਹਿੱਟ ਗੀਤ 'ਲੁੰਗੀ ਡਾਂਸ' 'ਤੇ ਵੀ ਨੱਚਦੇ ਨਜ਼ਰ ਆਉਣਗੇ। ਸ਼ੋਅ 'ਚ ਇੰਨਾ ਜ਼ਿਆਦਾ ਮਜ਼ਾ ਮਿਲਣ ਤੋਂ ਬਾਅਦ ਸ਼ੋਅ 'ਚ ਸੁਨੀਲ ਗਰੋਵਰ ਦੇ ਤੌਰ 'ਚ ਸਰਪ੍ਰਾਈਜ਼ ਪੈਕੇਕ ਵੀ ਮਿਲਣ ਜਾ ਰਿਹਾ ਹੈ। ਸੁਨੀਲ ਸ਼ੋਅ ਦੇ ਆਖਰੀ ਐਪੀਸੋਡ 'ਚ ਅਮਿਤਾਭ ਬੱਚਨ ਦੇ ਗੈਟਅੱਪ 'ਚ ਨਜ਼ਰ ਆਉਣਗੇ। ਫਿਲਹਾਲ ਸ਼ੋਅ ਦਾ ਪ੍ਰੋਮੋ ਦੇਖ ਕੇ ਲੱਗਦਾ ਹੈ ਕਿ ਇਹ ਆਖਰੀ ਐਪੀਸੋਡ ਕਾਫੀ ਮਜ਼ੇਦਾਰ ਹੋਣ ਵਾਲਾ ਹੈ।


Tags: Dus Ka DumShah Rukh KhanSalman KhanRani MukerjiSunil Grover

Edited By

Sunita

Sunita is News Editor at Jagbani.