FacebookTwitterg+Mail

ਬਾਲੀਵੁੱਡ ਦੇ ਬਾਦਸ਼ਾਹ ਕਰਨਗੇ ਸਲਮਾਨ ਨਾਲ 'ਇਸ਼ਕਬਾਜ਼ੀ'

shah rukh khan and salman khan
04 December, 2018 12:17:45 PM

ਮੁੰਬਈ(ਬਿਊਰੋ) : ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਦੀ ਫਿਲਮ 'ਜ਼ੀਰੋ' ਜਲਦ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਉਹ ਬੌਨੇ ਵਿਅਕਤੀ ਦੇ ਕਿਰਦਾਰ 'ਚ ਨਜ਼ਰ ਆਉਣਗੇ। 'ਜ਼ੀਰੋ' 'ਚ ਉਨ੍ਹਾਂ ਦੇ ਕਿਰਦਾਰ ਦਾ ਨਾਂ 'ਬਹੂਆ ਸਿੰਘ' ਹੈ। ਹੁਣ ਤੱਕ ਫਿਲਮ ਦੇ ਟਰੇਲਰ ਤੇ ਗੀਤਾਂ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦੇ ਟਰੇਲਰ ਦੇਖਣ ਤੋਂ ਬਾਅਦ ਹੀ ਲੋਕਾਂ ਨੇ ਇਸ ਨੂੰ ਸੁਪਰਹਿੱਟ ਕਰਾਰ ਦਿੱਤਾ ਸੀ। ਹੁਣ ਫਿਲਮ ਦਾ ਇੱਕ ਹੋਰ ਗੀਤ ਰਿਲੀਜ਼ ਹੋਣ ਵਾਲਾ ਹੈ, ਜੋ ਇਕ ਰੋਮਾਂਟਿਕ ਗੀਤ ਹੋਵੇਗਾ।

 

ਫਿਲਮ ਦੇ ਦੂਜੇ ਗੀਤ ਦਾ ਟਾਈਟਲ 'ਇਸ਼ਕਬਾਜ਼ੀ' ਹੈ, ਜੋ ਅੱਜ ਯਾਨੀ ਮੰਗਲਵਾਰ ਰਿਲੀਜ਼ ਹੋ ਰਿਹਾ ਹੈ। ਇਸ ਗੀਤ ਦੀ ਰਿਲੀਜ਼ਿੰਗ ਤੋਂ ਪਹਿਲਾਂ ਅਨੁਸ਼ਕਾ ਸ਼ਰਮਾ ਨੇ ਗੀਤ ਦਾ ਪੋਸਟਰ ਰਿਲੀਜ਼ ਕੀਤਾ ਹੈ, ਜਿਸ 'ਚ ਸ਼ਾਹਰੁਖ ਖਾਨ ਆਪਣੇ ਖਾਸ ਦੋਸਤ ਸਲਮਾਨ ਖਾਨ ਦੀ ਗੋਦ 'ਚ ਨਜ਼ਰ ਆ ਰਹੇ ਹਨ। ਇਸ ਗੀਤ 'ਚ ਸ਼ਾਹਰੁਖ ਤੇ ਸਲਮਾਨ ਇਕ-ਦੂਜੇ ਦੀ ਤਾਲ ਨਾਲ ਤਾਲ ਮਿਲਾਉਂਦੇ ਨਜ਼ਰ ਆਉਣਗੇ। ਸੋਸ਼ਲ ਮੀਡੀਆ 'ਤੇ ਸਲਮਾਨ ਤੇ ਸ਼ਾਹਰੁਖ ਦੇ ਪੋਸਟਰ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। 'ਜ਼ੀਰੋ' 'ਚ ਸਲਮਾਨ ਗੈਸਟ ਅਪੀਅਰੈਂਸ 'ਚ ਨਜ਼ਰ ਆਉਣਗੇ। ਇਹ ਫਿਲਮ 21 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।


Tags: Shah Rukh Khan Salman Khan Zero Issaqbaazi Aanand L Rai Bauua Anushka Sharma Katrina Kaif

Edited By

Sunita

Sunita is News Editor at Jagbani.