FacebookTwitterg+Mail

ਸ਼ਾਹਰੁਖ ਖਾਨ ਅਤੇ ਬੇਟਾ ਆਰੀਅਨ ‘ਦਿ ਲਾਇਨ ਕਿੰਗ’ ਦੇ ਕਿਰਦਾਰਾਂ ਨੂੰ ਦੇਣਗੇ ਆਪਣੀ ਆਵਾਜ਼

shah rukh khan and son ariyan voice in   the lion king
18 June, 2019 07:42:38 PM

ਮੁੰਬਈ (ਬਿਊਰੋ)–ਸਾਲ 2016 ’ਚ ‘ਦਿ ਜੰਗਲ ਬੁਕ’ ਨਾਲ ਦਿਲਾਂ ਨੂੰ ਜਿੱਤਣ ਤੋਂ ਬਾਅਦ ਹੁਣ ਡਿਜ਼ਨੀ ਲਾਈਵ ਐਕਸ਼ਨ ਫਿਲਮ ‘ਦਿ ਲਾਇਨ ਕਿੰਗ’ ਪੇਸ਼ ਕਰਨ ਜਾ ਰਿਹਾ ਹੈ। ਫਿਲਮ ਦੇ ਹਿੰਦੀ ਵਰਜ਼ਨ ’ਚ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਮੁਸਾਫਾ ਨਾਂ ਦੇ ਸ਼ੇਰ ਨੂੰ ਆਪਣੀ ਆਵਾਜ਼ ਦੇਣਗੇ। ਇਕ ਹੋਰ ਖਾਸ ਗੱਲ ਇਹ ਹੈ ਕਿ ਸ਼ਾਹਰੁਖ ਦੇ ਬੇਟੇ ਆਰੀਅਨ ਖਾਨ ਵੀ ਇਸ ਫਿਲਮ ਦੇ ਕਿਰਦਾਰ ਸਿੰਬਾ ਨੂੰ ਆਪਣੀ ਆਵਾਜ਼ ਦੇਣਗੇ। ਫਿਲਮ ’ਚ ਸਿੰਬਾ ਮੁਸਾਫਾ ਸ਼ੇਰ ਦਾ ਬੇਟਾ ਹੈ। ਸ਼ਾਹਰੁਖ ਖਾਨ ਅਤੇ ਆਰੀਅਨ ਖਾਨ ਦੋਵੇਂ ਹੀ ਇਸ ਪ੍ਰਾਜੈਕਟ ਲਈ ਕਾਫੀ ਉਤਸ਼ਾਹਿਤ ਹਨ। ਸ਼ਾਹਰੁਖ ਕਹਿੰਦੇ ਹਨ ਕਿ ‘ਦਿ ਲਾਇਨ ਕਿੰਗ’ ਇਕ ਅਜਿਹੀ ਫਿਲਮ ਹੈ, ਜਿਸ ਨੂੰ ਮੇਰਾ ਪੂਰਾ ਪਰਿਵਾਰ ਪਸੰਦ ਕਰਦਾ ਹੈ ਅਤੇ ਇਸ ਲਈ ਸਾਡੇ ਦਿਲ ’ਚ ਖਾਸ ਥਾਂ ਹੈ। ਉਨ੍ਹਾਂ ਕਿਹਾ ਕਿ ਇਹ ਲਾਇਨ ਕਿੰਗ ਦੀ ਵਿਰਾਸਤ ਹੈ ਅਤੇ ਇਸ ਨਾਲ ਬੇਟੇ ਆਰੀਅਨ ਦੇ ਜੁੜਣ ਕਾਰਨ ਇਹ ਮੇਰੇ ਲਈ ਹੋਰ ਵੀ ਖਾਸ ਬਣ ਗਈ ਹੈ। ਮਜ਼ੇਦਾਰ ਗੱਲ ਇਹ ਹੈ ਕਿ ਇਸ ’ਚ ਅਬਰਾਮ ਵੀ ਦਿਖਾਈ ਦੇਵੇਗਾ।

ਸਟੂਡੀਓ ਐਂਟਰਟੇਨਮੈਂਟ ਡਿਜ਼ਨੀ ਇੰਡੀਆ ਦੇ ਹੈੱਡ ਬਿਕਰਮ ਦੁੱਗਲ ਨੇ ਕਿਹਾ ਕਿ ‘ਦਿ ਲਾਇਨ ਕਿੰਗ’ ਇਕ ਕਲਾਸਿਕ ਹੈ। ਇਹ ਸਮੇਂ ਤੋਂ ਪਰ੍ਹੇ ਹੈ। ਇਸ ਵਰਜ਼ਨ ਰਾਹੀਂ ਅਸੀਂ ਜ਼ਿਆਦਾ ਆਡੀਐਂਸ ਤੱਕ ਆਪਣੀ ਪਹੁੰਚ ਵਧਾਉਣਾ ਚਾਹੁੰਦੇ ਹਾਂ, ਖਾਸ ਤੌਰ ’ਤੇ ਨਵੀਂ ਪੀੜ੍ਹੀ ਦਰਮਿਆਨ। ‘ਆਇਰਨ ਮੈਨ’ ਅਤੇ ‘ਦਿ ਜੰਗਲ ਬੁਕ’ ਫੇਮ ਡਾਇਰੈਕਟਰ ਜਾਨ ਫੇਵਰੋਊ ਦੀ ਨਿਰਦੇਸ਼ਤ ਡਿਜ਼ਨੀ ਦੀ ਇਹ ਫਿਲਮ ਹਾਲ ਹੀ ਦੇ ਸਮੇਂ ਦੀ ਸਭ ਤੋਂ ਮਸ਼ਹੂਰ ਫਿਲਮ ਹੈ। ਐਨੀਮੇਟਿਡ ਵਰਜ਼ਨ ਭਾਵਨਾਤਮਕ ਤਰੀਕੇ ਨਾਲ ਕਹਾਣੀ ਕਹਿਣ ਅਤੇ ਯਾਦਗਾਰੀ ਚਰਿੱਤਰਾਂ ਲਈ ਯਾਦ ਕੀਤੀ ਜਾਵੇਗੀ। ਸਾਨੂੰ ਹਿੰਦੀ ’ਚ ਮੁਫਾਸਾ ਅਤੇ ਉਸ ਦੇ ਬੇਟੇ ਦੇ ਕਿਰਦਾਰ ਨੂੰ ਜੀਵੰਤ ਬਣਾਉਣ ਲਈ ਸ਼ਾਹਰੁਖ ਅਤੇ ਉਸ ਦੇ ਬੇਟੇ ਆਰੀਅਨ ਤੋਂ ਬਿਹਤਰ ਆਵਾਜ਼ ਨਹੀਂ ਮਿਲ ਸਕਦੀ ਸੀ। ‘ਦਿ ਲਾਇਨ ਕਿੰਗ’ ਭਾਰਤ ’ਚ 19 ਜੁਲਾਈ ਨੂੰ ਅੰਗਰੇਜ਼ੀ, ਹਿੰਦੀ, ਤਾਮਿਲ ਅਤੇ ਤੇਲਗੂ ’ਚ ਰਿਲੀਜ਼ ਹੋਵੇਗੀ।


Tags: Shahrukh KhanThe Lion KingVoiceAryan KhanBollywood Update

Edited By

Lakhan

Lakhan is News Editor at Jagbani.