ਮੁੰਬਈ (ਬਿਊਰੋ) — ਫਿਲਮ ਉਦਯੋਗ 'ਚ ਨਾਂ ਚਮਕਾਉਣ ਲਈ ਕਈ ਲੋਕ ਮੁੰਬਈ ਆਉਂਦੇ ਹਨ। ਹਰ ਇੱਕ ਦਾ ਇਹ ਹੀ ਸੁਫਨਾ ਹੁੰਦਾ ਹੈ ਕਿ ਉਹ ਵੀ ਰਾਤੋ-ਰਾਤ ਸਟਾਰ ਬਣ ਜਾਵੇ ਪਰ ਕੁਝ ਲੋਕ ਇਸ ਤਰ੍ਹਾਂ ਦੇ ਵੀ ਹੁੰਦੇ ਹਨ, ਜਿਹੜੇ ਕਿਸੇ ਸਿਤਾਰੇ ਦੇ ਪਰਛਾਵੇਂ ਵਾਂਗ ਹੁੰਦੇ ਹਨ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਫਿਲਮੀ ਹਸਤੀਆਂ ਦੇ ਡੁਬਲੀਕੇਟ (ਹਮਸ਼ਕਲ) ਦੀ। ਬਾਲੀਵੁੱਡ ਹਸਤੀਆਂ ਦੇ ਇਹ ਹਮਸ਼ਕਲ ਭਾਵੇਂ ਆਪਣੇ ਅਸਲੀ ਨਾਂ ਤੋਂ ਪਛਾਣੇ ਨਾ ਜਾਂਦੇ ਹੋਣ ਪਰ ਇਨ੍ਹਾਂ ਦੀ ਕਮਾਈ ਕਿਸੇ ਸੁਪਰ ਸਟਾਰ ਤੋਂ ਘੱਟ ਨਹੀਂ ਹੁੰਦੀ।

ਵਧੀਆ ਤਨਖਾਹ ਵਾਲਾ ਵਿਆਕਤੀ ਵੀ ਇੰਨ੍ਹੇ ਪੈਸੇ ਨਹੀਂ ਕਮਾਉਂਦਾ ਹੋਣਾ, ਜਿੰਨੇ ਪੈਸੇ ਇਹ ਇੱਕ ਦਿਨ 'ਚ ਕਮਾ ਲੈਂਦੇ ਹਨ। ਇਸ ਖਬਰ 'ਚ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਹਮਸ਼ਕਲ ਦੀ ਕਹਾਣੀ ਦੱਸਣ ਜਾ ਰਹੇ ਹਾਂ, ਜਿਸ ਦਾ ਨਾਂ ਪ੍ਰਸ਼ਾਂਤ ਵਾਲਡੇ ਹੈ। ਪ੍ਰਸ਼ਾਂਤ ਵਾਡਲੇ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਦਾ ਹਮਸ਼ਕਲ ਹੈ।

ਪ੍ਰਸ਼ਾਂਤ ਮੁਤਾਬਿਕ ਉਨ੍ਹਾਂ ਨੂੰ ਇੱਕ ਦਿਨ ਦੀ ਸ਼ੂਟਿੰਗ ਲਈ 30 ਹਜ਼ਾਰ ਰੁਪਏ ਮਿਲਦੇ ਹਨ। ਪ੍ਰਸ਼ਾਂਤ ਨੇ ਸ਼ਾਹਰੁਖ ਖਾਨ ਨਾਲ ਪਹਿਲੀ ਵਾਰ 'ਓਮ ਸ਼ਾਂਤੀ ਓਮ' 'ਚ ਕੰਮ ਕੀਤਾ ਸੀ। ਇਸ ਤੋਂ ਬਾਅਦ ਉਹ ਕਿੰਗ ਖਾਨ ਦੀ ਹਰ ਫਿਲਮ ਦਾ ਹਿੱਸਾ ਬਣਨ ਲੱਗੇ।

ਪ੍ਰਸ਼ਾਂਤ ਨੇ ਸ਼ਾਹਰੁਖ ਨਾਲ 'ਰੱਬ ਨੇ ਬਣਾ ਦੀ ਜੋੜੀ', 'ਚੇਨਈ ਐਕਸਪ੍ਰੈੱਸ', 'ਡਾਨ 2' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਪ੍ਰਸ਼ਾਂਤ ਸ਼ਾਹਰੁਖ ਖਾਨ ਨੂੰ ਆਪਣਾ ਗਾਡ ਫਾਦਰ ਮੰਨਦਾ ਹੈ।