FacebookTwitterg+Mail

ਇੰਡਸਟਰੀ 'ਚ 27 ਸਾਲ ਪੂਰੇ ਹੋਣ ਦੀ ਖੁਸ਼ੀ 'ਚ ਸ਼ਾਹਰੁਖ ਹੋਏ ਭਾਵੁਕ

shah rukh khan completing 27 years in bollywood
26 June, 2019 04:06:10 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਨੇ ਹਿੰਦੀ ਫਿਲਮ ਇੰਡਸਟਰੀ 'ਚ 27 ਸਾਲ ਪੂਰੇ ਕਰ ਲਏ ਹਨ। ਫੈਨਜ਼ ਐਕਟਰ ਨੂੰ ਲਗਾਤਾਰ ਵਧਾਈਆਂ ਦੇ ਰਹੇ ਹਨ। ਭਾਰਤ 'ਚ ਟਵਿਟਰ 'ਤੇ #27GoldenYearsOfSRK ਟ੍ਰੇਂਡ ਕਰ ਰਿਹਾ ਹੈ। ਫੈਨਜ਼ ਦੇ ਇਸ ਪਿਆਰ ਦਾ ਸ਼ਾਹਰੁਖ ਖਾਨ ਨੇ ਖਾਸ ਅੰਦਾਜ਼ 'ਚ ਧੰਨਵਾਦ ਕੀਤਾ ਹੈ। ਸ਼ਾਹਰੁਖ ਖਾਨ ਨੇ ਸੋਸ਼ਲ ਮੀਡੀਆ 'ਤੇ ਇਕ ਸਪੈਸ਼ਲ ਵੀਡੀਓ ਪੋਸਟ ਕੀਤੀ ਹੈ। ਇਸ 'ਚ ਉਨ੍ਹਾਂ ਨੇ ਆਪਣੀ ਪਹਿਲੀ ਫਿਲਮ 'ਦੀਵਾਨਾ' ਦਾ ਆਈਕਾਨਿਕ ਸੀਨ ਰੀਕ੍ਰੀਏਟ ਕੀਤਾ ਹੈ। ਵੀਡੀਓ 'ਚ ਸ਼ਾਹਰੁਖ ਖਾਨ ਬਾਇਕ 'ਤੇ ਸਟੰਟ ਕਰਦੇ ਦਿਖਾਈ ਦੇ ਰਹੇ ਹਨ। ਬੈਕਗਰਾਊਂਡ 'ਚ 'ਦੀਵਾਨਾ' ਮੂਵੀ ਦਾ ਹਿੱਟ ਸਾਂਗ 'ਕੋਈ ਨਾ ਕੋਈ ਚਾਹੀਏ' ਚੱਲ ਰਿਹਾ ਹੈ। ਦੱਸ ਦੇਈਏ ਕਿ ਸ਼ਾਹਰੁਖ ਖਾਨ ਦੀ ਪਹਿਲੀ ਫਿਲਮ 'ਦੀਵਾਨਾ' 25 ਜੂਨ 1992 ਨੂੰ ਰਿਲੀਜ਼ ਹੋਈ ਸੀ। ਇਹ ਖਾਸ ਵੀਡੀਓ ਸ਼ੇਅਰ ਕਰਦੇ ਹੋਏ ਕਿੰਗ ਖਾਨ ਨੇ ਕੈਪਸ਼ਨ 'ਚ ਲਿਖਿਆ,''27 ਸਾਲ, ਹਰ ਕਿਸੇ ਨੂੰ ਇਨ੍ਹਾਂ 27 ਸਾਲਾਂ ਦੇ ਸਫਰ ਲਈ ਧੰਨਵਾਦ।''


ਵੀਡੀਓ 'ਚ ਸ਼ਾਹਰੁਖ ਨੇ ਫੈਨਜ਼ ਦਾ ਧੰਨਵਾਦ ਕਰਦਿਆਂ ਕਿਹਾ,''ਭਾਰਤੀ ਸਿਨੇਮਾ 'ਚ 27 ਸਾਲਾਂ ਲਈ ਮੈਂ ਤੁਹਾਨੂੰ ਸਾਰਿਆਂ ਦਾ ਧੰਨਵਾਦ ਕਹਿਣਾ ਚਾਹੁੰਦਾ ਹਾਂ, ਜੋ ਕਿ ਮੇਰੀ ਲਾਈਫਟਾਇਮ ਦਾ ਅੱਧਾ ਹੈ। ਮੈਂ 20 ਸਾਲ ਤੋਂ ਜ਼ਿਆਦਾ ਸਮੇਂ ਤੋਂ ਤੁਹਾਡਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕਰਦਾ ਆ ਰਿਹਾ ਹਾਂ, ਕਦੇ-ਕਦੇ ਇਸ 'ਚ ਸਫਲ ਹੋਇਆ ਤਾਂ ਉਥੇ ਹੀ ਕਈ ਵਾਰ ਅਸਫਲ ਹੋਇਆ ਹਾਂ। ਇਸ ਲਈ, ਮੈਂ ਇਨ੍ਹੇ ਸਾਲਾਂ ਤੱਕ ਮੇਰਾ ਸਾਥ ਨਿਭਾਉਣ ਲਈ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਕਹਿੰਦਾ ਹਾਂ।'' ਪਿਛਲੇ ਸਾਲ ਸ਼ਾਹਰੁਖ ਖਾਨ ਦੀ ਫਿਲਮ 'ਜ਼ੀਰੋ' ਰਿਲੀਜ਼ ਹੋਈ ਸੀ ਪਰ ਇਹ ਫਿਲਮ ਬਾਕਸ ਆਫਿਸ 'ਤੇ ਕਮਾਲ ਨਾ ਦਿਖਾ ਸਕੀ।


Tags: Shahrukh KhanDeewana27 Years In BollywoodBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari