FacebookTwitterg+Mail

ਸ਼ਾਹਰੁਖ ਨੇ ਕੀਤਾ ਖੁਲਾਸਾ, ਇਸ ਹਰਕਤ ਕਾਰਨ ਜਾਣਾ ਪਿਆ ਸੀ ਜੇਲ

shah rukh khan david letterman jail netflix
30 October, 2019 09:38:08 AM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਕਿੰਗ ਯਾਨੀ ਸ਼ਾਹਰੁਖ ਖਾਨ ਆਪਣੇ ਸ਼ਾਨਦਾਰ ਅਭਿਨੈ ਨਾਲ-ਨਾਲ ਮੀਡੀਆ ਦੇ ਨਾਲ ਚੰਗੇ ਸੁਭਾਅ ਲਈ ਜਾਣੇ ਜਾਂਦੇ ਹਨ ਪਰ ਕਾਫੀ ਸਮਾਂ ਪਹਿਲਾਂ ਕੁੱਝ ਅਜਿਹਾ ਹੋਇਆ ਸੀ ਕਿ ਸ਼ਾਹਰੁਖ ਖਾਨ ਨੂੰ ਇਕ ਪੱਤਰਕਾਰ ’ਤੇ ਬਹੁਤ ਗੁੱਸਾ ਆ ਗਿਆ ਸੀ। ਇਸ ਗੁੱਸੇ ਕਾਰਨ ਉਨ੍ਹਾਂ ਨੂੰ ਜੇਲ ਵੀ ਜਾਣਾ ਪਿਆ ਸੀ। ਹਾਲ ਹੀ ਵਿਚ ਅਮੇਰੀਕਨ ਹੋਸਟ ਡੈਵਿਡ ਲੇਟਰਮੈਨ ਦੇ ਚੈਟ ਸ਼ੋਅ ’ਤੇ ਸ਼ਾਹਰੁਖ ਖਾਨ ਨੇ ਇਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ। ਇਸ ਖੁਲਾਸੇ ਦੇ ਨਾਲ-ਨਾਲ ਉਨ੍ਹਾਂ ਨੇ ਆਪਣੇ ਪੁਰਾਣੇ ਦਿਨਾਂ ਨਾਲ ਜੁੜੀਆਂ ਹੈਰਾਨ ਕਰ ਦੇਣ ਵਾਲੀਆਂ ਕਈ ਗੱਲਾਂ ਵੀ ਦੱਸੀਆਂ।
Punjabi Bollywood Tadka
ਸਿਰਫ ਭਾਰਤ ਹੀ ਨਹੀਂ ਸਗੋਂ ਦੁਨੀਆ ਭਰ ਵਿਚ ਸ਼ਾਹਰੁਖ ਖਾਨ ਲੋਕਾਂ ਦੇ ਦਿਲਾਂ ਨੂੰ ਜਿੱਤ ਚੁੱਕੇ ਹਨ। ਸਭ ਦੇ ਮਨਪਸੰਦੀ ਸ਼ਾਹਰੁਖ ਖਾਨ ਨੇ ਇਕ ਅਜਿਹਾ ਕਾਰਨਾਮਾ ਕੀਤਾ ਸੀ ਕਿ ਉਨ੍ਹਾਂ ਨੂੰ ਜੇਲ ਜਾਣਾ ਪਇਆ ਸੀ। ਦਰਅਸਲ, ਸ਼ਾਹਰੁਖ ਖਾਨ ਨੇ ਡੈਵਿਡ ਲੇਟਰਮੈਨ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿਚ ਉਨ੍ਹਾਂ ਦੇ ਬਾਰੇ ਵਿਚ ਇਕ ਮੈਗਜੀਨ ਨੇ ਆਰਟੀਕਲ ਛੱਪਿਆ ਸੀ। ਇਸ ਆਰਟੀਕਲ ਵਿਚ ਕੁੱਝ ਅਜਿਹੀ ਗੱਲਾਂ ਕਹੀਆਂ ਗਈਆਂ ਸਨ, ਜੋ ਬਰਦਾਸ਼ਤ ਕਰਨ ਲਾਇਕ ਨਹੀਂ ਸੀ। ਇਸ ਆਰਟੀਕਲ ਦੇ ਬਾਰੇ ਵਿਚ ਸ਼ਾਹਰੁਖ ਖਾਨ ਮੈਗਜੀਨ ਦੇ ਪੱਤਰਕਾਰ ਕੋਲੋਂ ਸਵਾਲ ਕਰਨ ਪਹੁੰਚੇ। ਉੱਥੇ ਜਾ ਕੇ ਉਨ੍ਹਾਂ ਨੂੰ ਕਿਹਾ ਗਿਆ ਕਿ ਤੁਸੀਂ ਇਸ ਨੂੰ ਇੰਨਾ ਸੀਰੀਅਸਲੀ ਕਿਉਂ ਲੈ ਰਹੇ ਹੋ ਇਹ ਤਾਂ ਸਿਰਫ ਇਕ ਮਜ਼ਾਕ ਹੈ। ਸ਼ਾਹਰੁਖ ਖਾਨ ਨੂੰ ਪੱਤਰਕਾਰ ਦੀ ਗੱਲ ਬਿਲਕੁੱਲ ਪਸੰਦ ਨਹੀਂ ਆਈ ਅਤੇ ਉਸ ਆਰਟੀਕਲ ਵਿਚ ਕਹੀਆਂ ਗੱਲਾਂ ਸ਼ਾਹਰੁਖ ਨੂੰ ਮਜ਼ਾਕ ਨਹੀਂ ਲੱਗ ਰਹੀਆਂ ਸਨ। ਅਜਿਹੇ ਵਿਚ ਗੁੱਸੇ ’ਚ ਸ਼ਾਹਰੁਖ ਨੇ ਮੈਗਜੀਨ ਦੇ ਸੰਪਾਦਕ ਨਾਲ ਜੱਮ ਕੇ ਬਦਸਲੂਕੀ ਕਰ ਦਿੱਤੀ ਅਤੇ ਉੱਥੋਂ ਚਲੇ ਗਏ।
Punjabi Bollywood Tadka

ਸ਼ਾਹਰੁਖ ਨੇ ਦੱਸਿਆ ਕਿ ਫਿਰ ਮੈਂ ਇਕ ਦਿਨ ਸ਼ੂਟਿੰਗ ਕਰ ਰਿਹਾ ਸੀ, ਕੁਝ ਪੁਲਸ ਅਫਸਰ ਆਏ ਅਤੇ ਉਨ੍ਹਾਂ ਨੇ ਬਹੁਤ ਹੀ ਪਿਆਰ ਨਾਲ ਮੈਨੂੰ ਕਿਹਾ,‘‘ਅਸੀਂ ਤੁਹਾਨੂੰ ਕੁੱਝ ਸਵਾਲ ਪੁੱਛਣੇ ਹਨ, ਜਿਸ ਤੋਂ ਬਾਅਦ ਮੈਂ ਜੇਲ ਪਹੁੰਚ ਗਿਆ। ਸ਼ਾਹਰੁਖ ਨੇ ਦੱਸਿਆ ਕਿ ਉਹ ਥਾਂ ਕਾਫੀ ਗੰਦੀ ਅਤੇ ਛੋਟੀ ਸੀ। ਉੱਥੇ ਕਾਫੀ ਬੁਰੇ ਲੋਕ ਵੀ ਸਨ।’’ ਇਸ ਦੇ ਇਲਾਵਾ ਸ਼ਾਹਰੁਖ ਖਾਨ ਨੇ ਦੱਸਿਆ ਕਿ ਸ਼ੁਰੂਆਤੀ ਦੌਰ ਵਿਚ ਉਹ ਖੁੱਦ ਨੂੰ ਵੱਡੇ ਪਰਦੇ ’ਤੇ ਦੇਖ ਕੇ ਕਾਫੀ ਬੁਰਾ ਮਹਿਸੂਸ ਕਰਦੇ ਸਨ। ਉਨ੍ਹਾਂ ਨੇ ‘ਰਾਜੂ ਬਣ ਗਿਆ ਜੈਂਟਲਮੈਨ’ ਦੌਰਾਨ ਦੀ ਗੱਲ ਕੀਤੀ। ਸ਼ਾਹਰੁਖ ਨੇ ਕਿਹਾ ਕਿ ਮੈਂ ਖੁਸ਼ ਹਾਂ ਕਿ ਲੋਕਾਂ ਨੇ ਮੈਨੂੰ ਇੰਨਾ ਪਸੰਦ ਕੀਤਾ ਅਤੇ ਮੈਨੂੰ ਪਿਆਰ ਦਿੱਤਾ।


Tags: Shah Rukh KhanDavid LettermanJailNetflixBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari