ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਸ਼ਾਹਰੁਖ ਖਾਨ ਅਤੇ ਆਲੀਆ ਭੱਟ ਆਪਣੀ ਆਉਣ ਵਾਲੀ ਫਿਲਮ 'ਡੀਅਰ ਜ਼ਿੰਦਗੀ' ਦੇ ਪ੍ਰਮੋਸ਼ਨ ਲਈ ਕਪਿਲ ਸ਼ਰਮਾ ਦੇ ਸ਼ੋਅ 'ਚ ਪਹੁੰਚੇ। ਕਪਿਲ ਦੇ ਸ਼ੋਅ 'ਚ ਸ਼ਾਹਰੁਖ, ਆਲੀਆ ਨਾਲ ਡਾਂਸ ਕਰਦੇ ਨਜ਼ਰ ਆਏ। ਉਨ੍ਹਾਂ ਦੀ ਇਹ ਫਿਲਮ 25 ਦਸੰਬਰ ਨੂੰ ਰਿਲੀਜ਼ ਹੋਵੇਗੀ। ਸ਼ਾਹਰੁਖ ਅਤੇ ਆਲੀਆ ਪਹਿਲੀ ਵਾਰ ਕਿਸੇ ਫਿਲਮ 'ਚ ਇਕੱਠੇ ਨਜ਼ਰ ਆਉਣਗੇ। ਇਸ ਸ਼ੋਅ 'ਚ ਸ਼ਾਹਰੁਖ, ਆਲੀਆ ਦੇ ਸਾਹਮਣੇ ਗੋਡਿਆ ਭਾਰ ਝੁਕ ਗਿਆ ਅਤੇ ਆਲੀਆ ਨਾਲ ਰੋਮਾਂਟਿਕ ਡਾਂਸ ਕਰਦਾ ਨਜ਼ਰ ਆਇਆ। ਇਸ ਸ਼ੋਅ 'ਚ ਸ਼ਾਹਰੁਖ ਨੇ ਆ ਕੇ ਲੋਕਾਂ ਦਾ ਕਾਫੀ ਮਨੋਰੰਜਨ ਕੀਤਾ।
ਜ਼ਿਕਰਯੋਗ ਹੈ ਕਿ ਸ਼ਾਹਰੁਖ ਅਤੇ ਆਲੀਆ ਕਪਿਲ ਸ਼ਰਮਾ ਦੇ ਸ਼ੋਅ 'ਚ ਆਪਣੀ ਫਿਲਮ 'ਡੀਅਰ ਜ਼ਿੰਦਗੀ' ਦੇ ਪ੍ਰਮੋਸ਼ਨ ਲਈ ਆਏ ਸੀ। ਸ਼ਾਹਰੁਖ ਪਹਿਲਾਂ ਕਈ ਵਾਰ ਵੀ ਕਪਿਲ ਦੇ ਸ਼ੋਅ 'ਚ ਆ ਚੁੱਕਾ ਹੈ। ਜਦੋਂ ਕਪਿਲ ਦਾ ਸ਼ੋਅ ਕਲਰਸ ਦੀ ਥਾਂ ਸੋਨੀ ਚੈਨਲ 'ਤੇ ਸ਼ੁਰੂ ਹੋਇਆ ਸੀ ਤਾਂ ਉਸ ਸਮੇਂ ਇਸ ਸ਼ੋਅ ਦੇ ਪਹਿਲੇ ਐਪੀਸੋਡ 'ਚ ਸ਼ਾਹਰੁਖ ਖਾਨ ਆਪਣੀ ਫਿਲਮ 'ਫੈਨ' ਦੇ ਪ੍ਰਮੋਸ਼ਨ ਲਈ ਆਇਆ ਸੀ। ਇਸ ਤੋਂ ਪਹਿਲਾਂ ਸ਼ਾਹਰੁਖ ਅਤੇ ਆਲੀਆ 'ਡੀਅਰ ਜ਼ਿੰਦਗੀ' ਦੇ ਪ੍ਰਮੋਸ਼ਨ ਲਈ ਕਰਨ ਜੌਹਰ ਦੇ ਸ਼ੋਅ 'ਚ ਵੀ ਨਜ਼ਰ ਆਏ ਸੀ।