ਮੁੰਬਈ(ਬਿਊਰੋ)— ਬੀਤੀ ਰਾਤ ਮੁੰਬਈ 'ਚ ਸ਼ਾਹਰੁਖ ਖਾਨ ਨੇ ਆਪਣੇ ਘਰ ਮੰਨਤ 'ਚ ਪ੍ਰੀ ਦੀਵਾਲੀ ਪਾਰਟੀ ਰੱਖੀ ਸੀ। ਇਸ ਪਾਰਟੀ 'ਚ ਫਿਲਮੀ ਦੁਨੀਆ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਪਰ ਪਾਰਟੀ ਦੀ ਰੌਣਕ ਤਾਂ ਸ਼ਾਹਰਖ ਦੀ ਪਤਨੀ ਗੌਰੀ ਖਾਨ ਤੇ ਧੀ ਸੁਹਾਨਾ ਖਾਨ ਦੇ ਨਾਲ-ਨਾਲ ਕਰੀਨਾ ਕਪੂਰ ਖਾਨ ਵੀ ਬਣੀ।
ਸੋਸ਼ਲ ਮੀਡੀਆ 'ਤੇ ਗੌਰੀ ਤੇ ਸੁਹਾਨਾ ਅਤੇ ਕਰੀਨਾ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਜਿਥੇ ਇਕ ਪਾਸੇ ਕਰੀਨਾ ਕਪੂਰ ਕਾਫੀ ਖੂਬਸੂਰਤ ਲੱਗ ਰਹੀ ਹੈ, ਉਥੇ ਹੀ ਮਾਂ-ਧੀ ਯਾਨੀ ਗੌਰੀ ਖਾਨ ਤੇ ਸੁਹਾਨਾ ਵੀ ਕਾਫੀ ਖੂਬਸੂਰਤ ਲੱਗ ਰਹੀਆਂ ਹਨ।
ਘਰ 'ਚ ਰੱਖੀ ਗ੍ਰੈਂਡ ਪਾਰਟੀ ਲਈ ਸ਼ਾਹਰੁਖ ਨੇ ਕਾਲੀ ਸ਼ੇਰਵਾਨੀ ਚੁਣੀ ਸੀ। ਉਥੇ ਹੀ ਗੌਰੀ ਖਾਨ ਨੇ ਗੋਲਡਨ ਤੇ ਹਰੇ ਰੰਗ ਦਾ ਡਿਜ਼ਾਈਨਰ ਲਹਿੰਗਾ ਪਾਇਆ ਸੀ।
ਸੁਹਾਨਾ ਖਾਨ ਨੇ ਵੀ ਇਸ ਪਾਰਟੀ 'ਚ ਬਲੈਕ ਰੰਗ ਦੀ ਡਿਜ਼ਾਈਨਰ ਡਰੈੱਸ ਪਾਈ ਸੀ।
ਇਸ ਤੋਂ ਇਲਾਵਾ ਕਰੀਨਾ ਨੇ ਕਪੂਰ ਨੇ ਬਲੈਕ ਤੇ ਗ੍ਰੇਅ ਕਲਰ ਦਾ ਲਹਿੰਗਾ ਪਾਇਆ ਸੀ, ਜਿਸ 'ਚ ਉਹ ਕਾਫੀ ਖੂਬਸੂਰਤ ਤੇ ਸਟਾਈਲਿਸ਼ ਲੱਗ ਰਹੀ ਸੀ।
ਸ਼ਾਹਰੁਖ ਨੇ ਪਾਰਟੀ ਦੌਰਾਨ ਧੀ ਸੁਹਾਨਾ ਤੇ ਪਤਨੀ ਗੌਰੀ ਨਾਲ ਕਾਫੀ ਪੋਜ਼ ਦਿੱਤੇ। ਸ਼ਾਹਰੁਖ ਨੇ ਮਹਿਮਾਨਾਂ ਨਾਲ ਵੀ ਚੰਗਾ ਸਮਾਂ ਬਿਤਾਇਆ।
ਇਨ੍ਹਾਂ ਤੋਂ ਇਲਾਵਾ ਬਾਲੀਵੁੱਡ 'ਚੋਂ ਕੈਟਰੀਨਾ ਕੈਫ, ਕਰੀਨਾ ਕਪੂਰ ਖਾਨ, ਅਰਜੁਨ ਕਪੂਰ, ਆਲੀਆ ਭੱਟ, ਸੰਜੇ ਲੀਲਾ ਭੰਸਾਲੀ, ਕਾਜੋਲ, ਜਯਾ ਬੱਚਨ, ਧੀ ਸਵੇਤਾ ਬੱਚਨ ਨੰਦਾ ਨਾਲ ਤੇ ਅਰਪਿਤਾ ਖਾਨ, ਅਲਵੀਰਾ ਵਰਗੇ ਸਟਾਰ ਸ਼ਾਮਲ ਹੋਏ।