ਨਵੀਂ ਦਿੱਲੀ- ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨਾਲ ਦੋਸਤੀ ਕਰਨ ਦੇ ਬਾਅਦ ਹੁਣ ਸ਼ਾਹਰੁਖ ਖਾਨ ਇਕ ਹੋਰ ਖਾਨ ਨਾਲ ਆਪਣੀ ਦੋਸਤੀ ਮਜ਼ਬੂਤ ਕਰ ਰਹੇ ਹਨ। ਦੱਸ ਦਈਏ ਕਿ ਉਹ ਖਾਨ ਕੋਈ ਹੋਰ ਨਹੀਂ ਸਗੋਂ ਆਮਿਰ ਖਾਨ ਹਨ। ਸ਼ਾਹਰੁਖ ਖਾਨ ਨੇ ਟਵਿੱਟਰ 'ਤੇ ਆਪਣੀ ਅਤੇ ਆਮਿਰ ਦੀ ਇਕ ਫੋਟੋ ਸ਼ੇਅਰ ਕੀਤੀ ਹੈ। ਨਾਲ ਲਿਖਿਆ ਹੈ,'25 ਸਾਲ ਤੋਂ ਇਕ ਦੂਜੇ ਨੂੰ ਜਾਣਨ ਦੇ ਬਾਅਦ ਹੁਣ ਇਹ ਸਾਡੀ ਪਹਿਲੀ ਫੋਟੋ ਹੈ।' 'Known each other for 25 years and this is the first picture we have taken together of ourselves. Was a fun night.'
ਇਸ ਤੋਂ ਪਹਿਲੇ ਕਿ ਤੁਸੀਂ ਸੋਚੋ ਕਿ ਦੋਵੇਂ ਇਕੱਠੇ ਕੋਈ ਫਿਲਮ ਕਰਨ ਵਾਲੇ ਹਨ ਤਾਂ ਤੁਹਾਨੂੰ ਦੱਸ ਦਈਏ ਕਿ ਦੋਹਾਂ ਦੀ ਇਹ ਫੋਟੋ ਪਾਰਟੀ ਦੀ ਹੈ। ਦਰਅਸਲ, ਆਮਿਰ ਅਤੇ ਸ਼ਾਹਰੁਖ ਦੁਬਈ 'ਚ ਅਜੇ ਬਿਜਲੀ ਦੇ ਜਨਮਦਿਨ ਪਾਰਟੀ 'ਚ ਸ਼ਾਮਲ ਹੋਏ ਸਨ ਅਤੇ ਉੱਥੇ ਇਹ ਸੈਲਫੀ ਕਲਿੱਕ ਕੀਤੀ ਗਈ ਹੈ।