ਮੁੰਬਈ(ਬਿਊਰੋ)- ਭਿਆਨਕ ਚੱਕਰਵਾਤ ਤੂਫਾਨ ਅਮਫਾਨ ਕਾਰਨ ਪੱਛਮੀ ਬੰਗਾਲ ਵਿਚ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ । ਤੂਫਾਨ ਤੋਂ ਬਾਅਦ ਦੀ ਹਾਲਤ ਬਹੁਤ ਭਿਆਨਕ ਹੈ। ਇਸ ਤੂਫਾਨ ਨੇ ਖੇਤੀ ਦੇ ਪ੍ਰਮੁੱਖ ਸਾਧਨਾਂ ਨੂੰ ਵੀ ਖੌਹ ਲਿਆ ਹੈ। ਕਈ ਇਲਾਕਿਆਂ ਵਿਚ ਹੜ੍ਹ ਨੂੰ ਰੋਕਣ ਲਈ ਬਣਾਏ ਗਏ ਡੈਮ ਜਾਂ ਤਾਂ ਟੁੱਟੇ ਹੋਏ ਹਨ ਜਾਂ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਇਸ ਮੁਸ਼ਕਲ ਘੜੀ ਵਿਚ ਪੱਛਮੀ ਬੰਗਾਲ ਦੇ ਬਰਾਂਡ ਅੰਬੈਸਡਰ ਅਤੇ ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਮਦਦ ਲਈ ਅੱਗੇ ਆਏ ਹਨ।

ਦੋ ਵਾਰ ਦੇ ਇੰਡੀਅਰ ਪ੍ਰੀਮੀਅਰ ਲੀਗ ਜੇਤੂ ਕੋਲਕਾਤਾ ਨਾਈਟ ਰਾਈਡਰਸ ਨੇ ਘੋਸ਼ਣਾ ਕੀਤੀ ਹੈ ਕਿ ਚੱਕਰਵਾਤ ਤੂਫਾਨ ਅਮਫਾਨ ਦੀ ਤਬਾਹੀ ਤੋਂ ਬਾਅਦ ਉਹ ਪੰਜ ਹਜ਼ਾਰ ਦਰੱਖਤ ਲਗਾਉਣਗੇ ਅਤੇ ਨਾਲ ਹੀ ਪੱਛਮੀ ਬੰਗਾਲ ਮੁੱਖਮੰਤਰੀ ਰਾਹਤ ਕੋਸ਼ ਵਿਚ ਯੋਗਦਾਨ ਵੀ ਦੇਣਗੇ।

ਕੇਕੇਆਰ ਦੇ ਮਾਲਕਾਂ ਵਿਚ ਸ਼ਾਮਿਲ ਸ਼ਾਹਰੂਖ ਖਾਨ ਨੇ ਪੀਟੀਆਈ ਨਾਲ ਗੱਲਬਾਤ ਵਿਚ ਕਿਹਾ, ‘‘ਇਸ ਮੁਸ਼ਕਲ ਸਮੇਂ ਵਿਚ ਸਾਨੂੰ ਮਜ਼ਬੂਤ ਰਹਿਣਾ ਚਾਹੀਦਾ ਹੈ, ਜਦੋਂ ਤੱਕ ਕਿ ਅਸੀਂ ਦੁਬਾਰਾ ਇਕੱਠੇ ਮੁਸਕੁਰਾਉਣਾ ਨਹੀਂ ਸ਼ੁਰੂ ਕਰ ਦੇਈਏ। ਕੇਕੇਆਰ ਇਸ ਮੁਸ਼ਕਲ ਸਮੇਂ ਵਿਚ ਯੋਗਦਾਨ ਦੇਣ ਲਈ ਵਚਨਬੱਧ ਹੈ।
ਕੋਲਕਾਤਾ ਨਾਈਟ ਰਾਈਡਰਸ ਵਲੋਂ ਬਿਆਨ ਵਿਚ ਕਿਹਾ ਗਿਆ ਹੈ ਕਿ ਪਲਾਂਟ ਏ 6 ਪਹਿਲ ਰਾਹੀਂ ਅਸੀਂ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਨ ਅਤੇ ਕੋਲਕਾਤਾ ਵਿਚ ਪੰਜ ਹਜ਼ਾਰ ਦਰੱਖਤ ਲਗਾਉਣ ਦੀ ਸਹੁੰ ਲੈਂਦੇ ਹਾਂ।
ਇਸ ਤੋਂ ਪਹਿਲਾਂ ਸ਼ਾਹਰੁਖ ਖਾਨ ਨੇ ਅਮਫਾਨ ਨਾਲ ਪ੍ਰਭਾਵਿਤ ਲੋਕਾਂ ਲਈ ਚਿੰਤਾ ਜ਼ਾਹਰ ਕੀਤੀ ਸੀ। ਸ਼ਾਹਰੁਖ ਨੇ ਆਪਣੇ ਟਵੀਟ ਵਿਚ ਲਿਖਿਆ ਸੀ ਕਿ ਬੰਗਾਲ ਅਤੇ ਓੜੀਸ਼ਾ ਵਿਚ ਚੱਕਰਵਾਤ ਅਮਫਾਨ ਦੀ ਤਬਾਹੀ ਨਾਲ ਪ੍ਰਭਾਵਿਤ ਲੋਕਾਂ ਲਈ ਮੇਰੀ ਅਰਦਾਸ ਅਤੇ ਪਿਆਰ, ਇਸ ਖਬਰ ਨੇ ਮੈਨੂੰ ਹਿਲਾ ਦਿੱਤਾ। ਉਨ੍ਹਾਂ ’ਚੋਂ ਹਰ ਕੋਈ ਮੇਰਾ ਆਪਣਾ ਹੈ। ਮੇਰੇ ਪਰਿਵਾਰ ਦੀ ਤਰ੍ਹਾਂ। ਸਾਨੂੰ ਇਸ ਮੁਸ਼ਕਿਲ ਸਮੇਂ ਵਿਚ ਮਜ਼ਬੂਤੀ ਨਾਲ ਰਹਿਣਾ ਚਾਹੀਦਾ ਹੈ. ਜਦੋਂ ਤੱਕ ਕਿ ਅਸੀਂ ਫਿਰ ਤੋਂ ਇਕੱਠੇ ਮੁਸਕੁਰਾ ਨਹੀਂ ਲੈਂਦੇ।