ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦੱਸ ਦਈਏ ਕਿ ਸ਼ਾਹਰੁਖ ਨੇ ਬੀਤੇ ਦਿਨੀਂ ਯਾਨੀ ਸੋਮਵਾਰ ਨੂੰ ਆਪਣੇ ਪਸੰਦੀਦਾ ਸ਼ਹਿਰ ਦੁਬਈ 'ਚ ਇਕ ਮਿਸਟਰੀ ਵੂਮੈਨ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਇਕ ਰੋਮਾਂਟਿਕ ਖੋਜ ਦੇ ਆਪਣੇ ਤਜਰਬੇ ਦੀ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ।
ਦੱਸ ਦਈਏ ਕਿ ਇਸ ਵੀਡੀਓ 'ਚ ਸ਼ਾਹਰੁਖ ਖਾਨ ਸੌਕ ਮਦੀਨਾਤ ਦੇ ਆਲੇ-ਦੁਆਲੇ ਘੁੰਮਦੇ ਨਜ਼ਰ ਆ ਰਹੇ ਹਨ, ਜਿੱਥੇ ਉਨ੍ਹਾਂ ਦੀ ਮੁਲਾਕਾਤ ਇਕ ਰਹੱਸਮਈ ਮਹਿਲਾ ਨਾਲ ਹੁੰਦੀ ਹੈ। ਇਹ ਰਹੱਸਮਈ ਮਹਿਲਾ ਸ਼ਾਹਰੁਖ ਖਾਨ ਨੂੰ ਇਕ ਬਾਕਸ ਦਿੰਦੀ ਹੈ। ਆਪਣੇ ਹੱਥ 'ਚ ਬਾਕਸ ਲੈ ਕੇ ਸ਼ਾਹਰੁਖ ਕਾਫੀ ਦੇਰ ਕੁਝ ਸੋਚਦੇ ਰਹਿੰਦੇ ਹਨ। ਇਸ ਤੋਂ ਬਾਅਦ ਸ਼ਾਹਰੁਖ ਉਸ ਸ਼ਹਿਰ 'ਚ ਲੁੱਕੇ ਹੋਏ ਰਤਨਾਂ ਦੀ ਖੋਜ ਕਰਨ ਵੱਲ ਦੌੜ ਪੈਂਦੇ ਹਨ।