ਮੁੰਬਈ- ਸੁਪਰਸਟਾਰ ਸ਼ਾਹਰੁਖ ਖਾਨ ਦਾ ਕਹਿਣਾ ਹੈ ਕਿ ਉਹ ਨਿਰਦੇਸ਼ਕ ਯਸ਼ ਜੌਹਰ ਨੂੰ ਯਾਦ ਕਰ ਰਹੇ ਹਨ ਤੇ ਉਹ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ। ਨਿਰਦੇਸ਼ਕ ਯਸ਼ ਜੌਹਰ ਦੇ ਬੇਟੇ ਕਰਨ ਜੌਹਰ ਨੇ ਮੰਗਲਵਾਰ ਨੂੰ ਆਪਣੇ ਸਵਰਗੀ ਪਿਤਾ ਨਾਲ ਸ਼ਾਹਰੁਖ ਖਾਨ ਦੀ ਇਕ ਤਸਵੀਰ ਸਾਂਝੀ ਕੀਤੀ। ਤਸਵੀਰ 'ਚ 1998 ਦੀ ਫਿਲਮ 'ਡੁਪਲੀਕੇਟ' ਦੀ ਇਕ ਪ੍ਰੈੱਸ ਕਾਨਫਰੰਸ 'ਚ ਦੋਵੇਂ ਇਕ-ਦੂਜੇ ਦਾ ਹੱਥ ਫੜੀ ਬੈਠੇ ਹਨ।
ਉਥੇ ਬਾਲੀਵੁੱਡ ਦੇ ਬਾਦਸ਼ਾਹ ਨੇ ਤਸਵੀਰ ਨੂੰ ਰੀ-ਟਵੀਟ ਕਰਕੇ ਲਿਖਿਆ, 'ਮੈਂ ਮੇਰੇ ਦੋਸਤ ਨੂੰ ਕਿੰਨਾ ਯਾਦ ਕਰਦਾ ਹਾਂ, ਉਹ ਚਲੇ ਗਏ। ਟੌਮ ਅੰਕਲ ਨੂੰ ਪਿਆਰ ਤੇ ਮਿਸ ਯੂ।' ਛਾਤੀ 'ਚ ਇਨਫੈਕਸ਼ਨ ਤੋਂ ਬਾਅਦ ਜੂਨ 2004 ਨੂੰ ਯਸ਼ ਜੌਹਰ ਦਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਬੇਟੇ ਕਰਨ ਜੌਹਰ ਨੇ ਧਰਮਾ ਪ੍ਰੋਡਕਸ਼ਨਸ ਦਾ ਕਾਰਜਭਾਰ ਸੰਭਾਲਿਆ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।