FacebookTwitterg+Mail

ਸ਼ਾਹਰੁਖ ਦੀ ਸਾਲਾਂ ਪੁਰਾਣੀ ਵੀਡੀਓ ਵਾਇਰਲ, ਸਲਮਾਨ ਦੇ ਕੇਸ ਨਾਲ ਜੁੜਿਆ ਖਾਸ ਸਬੰਧ

shah rukh khan old video viral
07 April, 2018 05:24:39 PM

ਮੁੰਬਈ(ਬਿਊਰੋ)— ਕਾਲੇ ਹਿਰਨ ਦੇ ਸ਼ਿਕਾਰ ਮਾਮਲੇ 'ਚ ਵੀਰਵਾਰ ਨੂੰ ਜੋਧਪੁਰ ਦੀ ਅਦਾਲਤ ਨੇ ਸਲਮਾਨ ਖਾਨ ਨੂੰ ਪੰਜ ਸਾਲ ਦੀ ਸਜ਼ਾ ਸੁਣਾਉਂਦੇ ਹੋਏ 10 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਸੀ। ਇਸ ਮਾਮਲੇ 'ਚ ਸਲਮਾਨ ਦੀ ਜ਼ਮਾਨਤ 'ਤੇ ਅੱਜ ਸ਼ਨੀਵਾਰ ਸੁਣਵਾਈ ਹੋਣੀ ਹੈ। ਸਲਮਾਨ ਖਾਨ ਨੂੰ ਮਿਲੀ ਸਜ਼ਾ ਵਿਰੁੱਧ ਕਈ ਬਾਲੀਵੁੱਡ ਸੈਲੇਬਸ ਨੇ ਆਵਾਜ਼ ਉਠਾਈ ਹੈ। ਇਸ ਵਿਚਕਾਰ ਸਲਮਾਨ ਖਾਨ ਦੇ ਦੋਸਤ ਅਤੇ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਇਕ ਵੀਡੀਓ ਵਾਇਰਲ ਹੋ ਗਈ ਹੈ। ਇਸ ਤੋਂ ਪਹਿਲਾਂ ਸਲਮਾਨ ਖਾਨ ਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਸੀ। ਅਸਲ 'ਚ ਸ਼ਾਹਰੁਖ ਖਾਨ ਦੇ ਇੰਟਰਵਿਊ ਦੀ ਇਹ ਵੀਡੀਓ ਕਾਫੀ ਪੁਰਾਣੀ ਹੈ। ਇਸ 'ਚ ਸਲਮਾਨ 'ਤੇ ਲੱਗੇ ਚਾਰਜ ਦੇ ਬਾਰੇ 'ਚ ਸਵਾਲ ਕੀਤੇ ਜਾਣ 'ਤੇ ਸ਼ਾਹਰੁਖ ਕਾਫੀ ਦੁੱਖੀ ਨਜ਼ਰ ਆਏ। ਸ਼ਾਹਰੁਖ ਵੀਡੀਓ 'ਚ ਇਹ ਕਹਿੰਦੇ ਦਿਖ ਰਹੇ ਹਨ ਕਿ ਤੁਹਾਨੂੰ ਇਕ ਸਟਾਰ ਹੋਣ ਦੇ ਕਈ ਲਾਭ ਹੁੰਦੇ ਪਰ ਇਸ ਦੇ ਨਾਲ ਹੀ ਕਈ ਨੈਗੇਟਿਵ ਚੀਜ਼ਾਂ ਵੀ ਜੁੜੀਆਂ ਹੁੰਦੀਆਂ ਹਨ।

ਇਹੀ ਸਾਰੀਆਂ ਚੀਜ਼ਾਂ ਸਲਮਾਨ ਨਾਲ ਲਗਾਤਾਰ ਹੁੰਦੀਆਂ ਜਾ ਰਹੀਆਂ ਹਨ। ਮੈਂ ਕਾਨੂੰਨ ਦਾ ਸਨਮਾਨ ਕਰਦਾ ਹਾਂ ਪਰ ਨਿੱਜੀ ਤੌਰ 'ਤੇ ਮੈਂ ਇਹੀ ਦੁਆ ਕਰਾਂਗਾ ਕਿ ਸਲਮਾਨ ਨਾਲ ਅਜਿਹੀਆਂ ਚੀਜ਼ਾਂ ਨਾ ਹੋਣ।'' ਇਸ ਤੋਂ ਅੱਗੇ ਵੀ ਸ਼ਾਹਰੁਖ ਨੇ ਕਾਫੀ ਕੁਝ ਕਿਹਾ। ਜ਼ਿਕਰਯੋਗ ਹੈ ਕਿ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ 'ਚ ਜੇਲ 'ਚ ਬੰਦ ਸਲਮਾਨ ਖਾਨ ਦੀ ਜ਼ਮਾਨਤ 'ਤੇ ਫੈਸਲੇ ਤੋਂ ਪਹਿਲਾਂ ਵੱਡਾ ਟਵਿਸਟ ਆ ਗਿਆ ਹੈ। ਪਟੀਸ਼ਨ 'ਤੇ ਸੁਣਵਾਈ ਕਰ ਰਹੇ ਜੋਧਪੁਰ ਸੈਂਸ਼ਨ ਕੋਰਟ ਨੇ ਜੱਜ ਰਵਿੰਦਰ ਕੁਮਾਰ ਜੋਸ਼ੀ ਦਾ ਤਬਾਦਲਾ ਹੋ ਗਿਆ ਹੈ। ਰਾਜਸਥਾਨ ਹਾਈਕੋਰਟ ਨੇ ਦੇਰ ਰਾਤ 87 ਜੱਜਾਂ ਦੇ ਤਬਾਦਲੇ ਦਾ ਹੁਕਮ ਜਾਰੀ ਕੀਤਾ ਹੈ, ਜਿਸ 'ਚ ਰਵਿੰਦਰ ਕੁਮਾਰ ਜੋਸ਼ੀ ਦਾ ਨਾਂ ਵੀ ਸ਼ਾਮਲ ਹੈ। 


Tags: Shah Rukh KhanOld VideoViralSalman KhanBlackbuck Poaching Case

Edited By

Chanda Verma

Chanda Verma is News Editor at Jagbani.