FacebookTwitterg+Mail

ਫੈਨ ਦੇ ਪੁੱਛਣ ’ਤੇ ਸ਼ਾਹਰੁਖ ਨੇ ਦੱਸਿਆ ਆਪਣੇ ਬੰਗਲੇ 'ਚ ਇਕ ਕਮਰੇ ਦਾ ਕਿਰਾਇਆ

shah rukh khan replied to a fan who enquired about the rent of a room in mannat
23 January, 2020 03:58:15 PM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਬਾਦਸ਼ਾਹ ਯਾਨੀ ਕਿ ਸ਼ਾਹਰੁਖ ਖਾਨ ਟਵਿਟਰ 'ਤੇ ਆਪਣੇ ਫੈਨਜ਼ ਦੇ ਸਾਰੇ ਸਵਾਲਾਂ ਦੇ ਜਵਾਬ ਦੇ ਰਹੇ ਹਨ। ਟਵਿਟਰ 'ਤੇ ਹੈਸ਼ਟੈਗ ਆਸਕ ਐਸਆਰਕੇ (#AskSRK) ਟਰੈਂਡ ਕਰ ਰਿਹਾ ਹੈ। ਇਸ ਸੈਸ਼ਨ 'ਚ ਕਿੰਗ ਖਾਨ ਆਪਣੇ ਰੋਮਾਂਟਿਕ ਅੰਦਾਜ਼ ਨਾਲ ਜੁੜੇ ਸਵਾਲਾਂ ਦੇ ਜਵਾਬ ਦੇ ਰਹੇ ਹਨ। ਹਾਲ ਹੀ ਵਿਚ ਇਕ ਫੈਨ ਨੇ ਸ਼ਾਹਰੁਖ ਕੋਲੋਂ ਉਨ੍ਹਾਂ ਦੇ ਘਰ 'ਮੰਨਤ' ਦੇ ਇਕ ਕਮਰੇ ਦਾ ਕਿਰਾਇਆ ਪੁੱਛ ਲਿਆ। ਫੈਨ ਦੇ ਸਵਾਲ ਪੁੱਛਣ 'ਤੇ ਸ਼ਾਹਰੁਖ ਨੇ ਬਹੁਤ ਹੀ ਮਜ਼ੇਦਾਰ ਜਵਾਬ ਦਿੱਤਾ। ਸ਼ਾਹੁਰਖ ਨੇ ਜਵਾਬ ਦਿੰਦੇ ਹੋਏ ਕਿਹਾ, "30 ਸਾਲ ਕੀ ਮਿਹਨਤ 'ਚ ਪਏਗਾ"। ਸ਼ਾਹਰੁਖ ਖਾਨ ਦਾ ਇਹ ਜਵਾਬ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ ਤੇ ਫੈਨਜ਼ ਇਸ 'ਤੇ ਖੂਬ ਕੁਮੈਂਟ ਕਰ ਰਹੇ ਹਨ।


ਦੱਸ ਦਈਏ ਕਿ #AskSRK ਸੈਸ਼ਨ 'ਚ ਸ਼ਾਹਰੁਖ ਨੂੰ ਉਸ ਦੇ ਫੈਨਜ਼ ਨੇ ਜਿੱਥੇ ਉਸ ਦੀ ਆਉਣ ਵਾਲੀ ਫਿਲਮ ਬਾਰੇ ਪੁੱਛਿਆ, ਉੱਥੇ ਹੀ ਫੈਨਜ਼ ਨੇ ਉਸ ਨੂੰ ਪਸੰਦੀਦਾ ਚੀਜ਼ਾਂ ਬਾਰੇ ਵੀ ਸਵਾਲ ਕੀਤੇ। ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਾਹਰੁਖ ਦੀ ਆਖਰੀ ਵਾਰ ਫਿਲਮ 'ਜ਼ੀਰੋ' ਆਈ ਸੀ।


Tags: Shah Rukh KhanMannat Room RentBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari