FacebookTwitterg+Mail

ਗਣੇਸ਼ ਦਰਸ਼ਨ ਤੋਂ ਬਾਅਦ ਬੂਟ ਪਹਿਨਣਾ ਭੁੱਲੇ ਸ਼ਾਹਰੁਖ, ਗੁੰਮ ਹੋਏ ਤਾਂ ਅੰਬਾਨੀ ਦੇ ਬੇਟੇ ਨੇ ਵੀ ਲੱਭਣ 'ਚ ਕੀਤੀ ਮਦਦ

shah rukh khan shoes
29 August, 2017 05:02:34 PM

ਮੁੰਬਈ— ਅੰਬਾਨੀ ਨੇ ਆਪਣੇ ਘਰ ਗਣੇਸ਼ ਚਤੁਰਥੀ ਮੌਕੇ ਇਕ ਪਾਰਟੀ ਰੱਖੀ। ਇਸ ਪਾਰਟੀ 'ਚ ਵੱਡੀ ਗਿਣਤੀ 'ਚ ਬਾਲੀਵੁੱਡ ਸਿਤਾਰੇ ਸ਼ਾਮਲ ਹੋਏ। ਇਸ ਪਾਰਟੀ 'ਚ ਮਜ਼ੇਦਾਰ ਗੱਲ ਇਹ ਹੋਈ ਕਿ ਪਾਰਟੀ 'ਚ ਸ਼ਾਮਲ ਹੋਣ ਸ਼ਾਹਰੁਖ ਖਾਨ ਪਹੁੰਚੇ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਬੱਪਾ ਦੇ ਦਰਸ਼ਨ ਕੀਤੇ।
Punjabi Bollywood Tadka
ਦਰਸ਼ਨ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਬੂਟ ਉਤਾਰ ਦਿੱਤੇ ਸਨ ਪਰ ਗਣਪਤੀ ਦਰਸ਼ਨ ਕਰਨ ਤੋਂ ਬਾਅਦ ਸ਼ਾਹਰੁਖ ਪਾਰਟੀ 'ਚ ਆਏ ਲੋਕਾਂ ਨੂੰ ਮਿਲਣ 'ਚ ਇੰਨੇ ਬਿਜ਼ੀ ਹੋ ਗਏ ਕਿ ਉਹ ਬੂਟ ਪਹਿਨਣਾ ਹੀ ਭੁੱਲ ਗਏ। ਪੂਰੀ ਪਾਰਟੀ 'ਚ ਉਹ ਬਿਨਾਂ ਬੂਟਾਂ ਦੇ ਹੀ ਘੁੰਮਦੇ ਰਹੇ।
Punjabi Bollywood Tadka
ਪਾਰਟੀ ਖਤਮ ਹੋਣ ਤੋਂ ਬਾਅਦ ਜਦੋਂ ਉਹ ਅੰਬਾਨੀ ਦੇ ਬੰਗਲੇ ਦੇ ਬਾਹਰ ਆਏ, ਉਦੋਂ ਕਿਤੇ ਜਾ ਕੇ ਉਨ੍ਹਾਂ ਨੂੰ ਯਾਦ ਆਇਆ ਕਿ ਉਹ ਬੂਟ ਪਹਿਨਣਾ ਤਾਂ ਭੁੱਲ ਹੀ ਗਏ ਹਨ। ਸ਼ਾਹਰੁਖ ਨੇ ਅਸਿਸਟੈਂਟ ਨੂੰ ਉਨ੍ਹਾਂ ਦੇ ਬੂਟ ਲੱਭਣ ਲਈ ਕਿਹਾ। ਸ਼ਾਹਰੁਖ ਦੇ ਬੂਟ ਗੁਆਚਣ ਦੀ ਗੱਲ ਪਾਰਟੀ 'ਚ ਫੈਲ ਗਈ।
Punjabi Bollywood Tadka
ਉਹ ਬੂਟ ਨਾ ਮਿਲਣ ਕਾਰਨ ਇੰਨਾ ਹੜਬੜਾ ਗਏ ਕਿ ਉਨ੍ਹਾਂ ਨੂੰ ਯਾਦ ਹੀ ਨਹੀਂ ਆਇਆ ਕਿ ਉਨ੍ਹਾਂ ਨੇ ਬੂਟ ਕਿਥੇ ਉਤਾਰੇ ਸਨ। ਉਨ੍ਹਾਂ ਦੇ ਬੂਟ ਲੱਭਣ 'ਚ ਕੁਝ ਹੋਰ ਲੋਕ ਵੀ ਅੱਗੇ ਆਏ। ਇਹ ਗੱਲ ਜਦੋਂ ਮੁਕੇਸ਼ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਨੂੰ ਪਤਾ ਲੱਗੀ ਤਾਂ ਉਹ ਵੀ ਬੂਟ ਲੱਭਣ ਦਾ ਕੰਮ ਕਰਨ ਲੱਗੇ।
Punjabi Bollywood Tadka
ਜਦੋਂ ਦੇਰ ਤਕ ਬੂਟ ਨਹੀਂ ਮਿਲੇ ਤਾਂ ਸ਼ਾਹਰੁਖ ਨੇ ਖੁਦ ਹੀ ਭਾਲ ਸ਼ੁਰੂ ਕੀਤੀ। ਦੇਰ ਤਕ ਲੱਭਣ ਤੋਂ ਬਾਅਦ ਆਖਿਰਕਾਰ ਸ਼ਾਹਰੁਖ ਨੂੰ ਬੂਟ ਮਿਲ ਹੀ ਗਏ, ਜਿਨ੍ਹਾਂ ਨੂੰ ਪਹਿਨ ਕੇ ਉਹ ਆਪਣੇ ਘਰ ਵਾਪਸ ਗਏ।


Tags: Shah Rukh Khan Shoes Mukesh Ambani Ganesh Chaturthi