ਮੁੰਬਈ (ਬਿਊਰੋ) — ਆਸਟਰੇਲੀਆ ਦੀ ਵਿਕਟੋਰੀਅਨ ਸਰਕਾਰ ਦੁਆਰਾ ਸੰਚਾਲਿਤ, ਮੈਲਬੌਰਨ ਦਾ 'ਭਾਰਤੀ ਫਿਲਮ ਫੈਸਟੀਵਲ 2019' 'ਚ ਸ਼ੁਰੂ ਹੋ ਰਿਹਾ ਹੈ, ਜੋ 8 ਤੋਂ 17 ਅਗਸਤ ਤੱਕ ਕਲਚਰਲ ਸਿਟੀ 'ਚ ਰੱਖਿਆ ਜਾਵੇਗਾ। ਭਾਰਤੀ ਫਿਲਮਾਂ ਦੇ ਸਾਲਾਨਾ ਉਤਸਵ ਦੇ ਮੁੱਖ ਮਹਿਮਾਨ ਦੇ ਰੂਪ 'ਚ ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਮੌਜੂਦ ਰਹਿਣਗੇ। ਸ਼ਾਹਰੁਖ ਖਾਨ ਹੋਰਨਾਂ ਮਹਿਮਾਨਾਂ ਨਾਲ 8 ਅਗਸਤ 2019 ਨੂੰ ਆਧਿਕਾਰਿਤ ਰੂਪ ਨਾਲ ਇਸ ਤਿਉਹਾਰ ਦੀ ਸ਼ੁਰੂਆਤ ਕਰਨਗੇ। ਪ੍ਰੀਮੀਅਰ ਵਿਕਟੋਰੀਆ ਅਤੇ ਇਸ ਪ੍ਰਤੀਸ਼ਿਠ ਤਿਉਹਾਰ ਦੇ ਨਿਰਦੇਸ਼ਕ ਮੀਤੂ ਭੌਸਿਕ ਲਾਂਗ ਵੀ ਸ਼ਾਹਰੁਖ ਨਾਲ ਹੋਣਗੇ। ਸ਼ਾਹਰੁਖ ਖਾਨ ਨੇ ਇਸ ਫਕੰਸ਼ਨ ਬਾਰੇ ਕਿਹਾ, ''ਮੈਂ ਮੁੱਖ ਮਹਿਮਾਨ ਦੇ ਰੂਪ 'ਚ ਇਸ ਤਿਉਹਾਰ ਦੀ ਸ਼ੁਰੂਆਤ ਲਈ ਵਿਕਟੋਰੀਆ ਸਰਕਾਰ ਤੇ ਮੈਲਬੌਰਨ ਦੇ ਭਾਰਤੀ ਫਿਲਮ ਮਹਾਉਤਸਵ ਤੋਂ ਸੱਦਾ ਪਾ ਕੇ ਕਾਫੀ ਖੁਸ਼ ਅਤੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਸਾਡੀ ਇਨ੍ਹੀ ਵੱਡੀ ਇੰਡਸਟਰੀ ਦਾ ਜਸ਼ਨ ਖੂਬ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਮੈਂ ਇਸ ਫੈਸਟੀਵਲ ਦੇ ਵਿਸ਼ੇ 'ਸਾਹਸ' ਨੂੰ ਲੈ ਕੇ ਵਿਸ਼ੇਸ਼ ਰੂਪ ਤੋਂ ਖੁਸ਼ ਹਾਂ।''
ਦੱਸ ਦਈਏ ਕਿ ਇਸ ਤੋਂ ਅੱਗੇ ਸ਼ਾਹਰੁਖ ਖਾਨ ਨੇ ਕਿਹਾ, ''ਹਿੰਮਤ ਇਕ ਅਜਿਹੀ ਭਾਵਨਾ ਹੈ, ਜੋ ਉਨ੍ਹਾਂ ਕਹਾਣੀਕਾਰਾਂ ਨਾਲ ਪ੍ਰਤੀਤ ਹੁੰਦੀ ਹੈ, ਜੋ ਵਾਸਤਵ 'ਚ ਸਮਾਜ ਅਤੇ ਦੁਨੀਆ ਨੂੰ ਬਦਲਣ ਦੀ ਹਿੰਮਤ ਰੱਖਦੇ ਹਨ। ਮੈਲਬੌਰਨ 'ਚ 'ਚੱਕ ਦੇ ਇੰਡੀਆ' ਦੀ ਸ਼ੂਟਿੰਗ ਦੀਆਂ ਕਾਫੀ ਯਾਦਾਂ ਹੁਣ ਤੱਕ ਮੇਰੇ ਦਿਲ 'ਚ ਵਸੀਆਂ ਹੋਈਆਂ ਹਨ ਅਤੇ ਇਸ ਵਾਰ ਫਿਰ ਤੋਂ ਇਥੇ ਭਾਰਤੀ ਸਿਨੇਮਾ ਦਾ ਜਸ਼ਨ ਮਨਾਉਣ ਲਈ ਮੈਂ ਬਹੁਤ ਉਤਸੁਕ ਹਾਂ।''