FacebookTwitterg+Mail

ਮੈਲਬੌਰਨ ਦੇ '10ਵੇਂ ਇੰਡੀਅਨ ਫਿਲਮ ਫੈਸਟੀਵਲ' 'ਚ ਚੀਫ ਗੈਸਟ ਹੋਣਗੇ ਸ਼ਾਹਰੁਖ

shah rukh khan to be felicitated with   excellence in cinema   award at iffm
05 August, 2019 03:03:53 PM

ਮੁੰਬਈ (ਬਿਊਰੋ) — ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਮੈਲਬੌਰਨ ਦੇ 10ਵੇਂ ਇੰਡੀਅਨ ਫਿਲਮ ਫੈਸਟੀਵਲ ਦੇ ਚੀਫ ਗੈਸਟ ਹੋਣਗੇ। ਇਹ ਫੈਸਟੀਵਲ 8-17 ਅਗਸਤ ਤੱਕ ਹੋਵੇਗਾ। ਇਸ ਨੂੰ ਵਿਕਟੋਰੀਆ ਸਰਕਾਰ ਆਯੋਜਿਤ ਕਰ ਰਹੀ ਹੈ। ਇਸ ਸਾਲ ਫੈਸਲਟੀਵਲ ਦਾ ਥੀਮ 'ਸਾਹਸ' ਹੈ। ਸ਼ਾਹਰੁਖ ਖਾਨ 8 ਅਗਸਤ ਨੂੰ ਦੂਜੇ ਮਹਿਮਾਨਾਂ ਨਾਲ ਫੈਸਟੀਵਲ ਦੀ ਸ਼ੁਰੂਆਤ ਕਰਨਗੇ। ਇਸ ਫੈਸਟੀਵਲ ਦੇ ਡਾਇਰੈਕਟਰ ਮੀਤੂ ਭੌਮਿਕ ਲੇਂਜ ਹੈ। ਸ਼ਾਹਰੁਖ ਇਸ ਫੈਸਟੀਵਲ 'ਚ ਬਤੌਰ ਚੀਫ ਗੈਸਟ ਬੁਲਾਏ ਜਾਣ 'ਤੇ ਸਮਾਨਿਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਇਕ ਬਿਆਨ 'ਚ ਕਿਹਾ, ''ਇਸ ਸਾਲ ਦੇ ਥੀਮ ਤੋਂ ਮੈਂ ਬਹੁਤ ਖੁਸ਼ ਹਾਂ। ਸਾਹਸ ਇਕ ਭਾਵਨਾ ਹੈ, ਜੋ ਸਮਾਜ ਤੇ ਦੁਨੀਆ ਨੂੰ ਬਦਲਣ ਵਾਲਿਆਂ 'ਚ ਹੁੰਦੀ ਹੈ। ਮੇਰੇ ਕੋਲ ਮੈਲਬੌਰਨ 'ਚ 'ਚੱਕ ਦੇ ਇੰਡੀਆ' ਦੀ ਸ਼ੂਟਿੰਗ ਦੌਰਾਨ ਦੀਆਂ ਕਾਫੀ ਯਾਦਾਂ ਜੁੜੀਆਂ ਹੋਈਆਂ ਹਨ। ਇਕ ਵਾਰ ਫਿਰ ਉਥੇ ਭਾਰਤੀ ਸਿਨੇਮਾ ਨੂੰ ਸੈਲੀਬ੍ਰੇਟ ਕਰਨ ਨੂੰ ਲੈ ਕੇ ਕਾਫੀ ਉਤਸਾਹਿਤ ਹਾਂ।''

 

ਇਸ ਖਬਰ ਦੀ ਘੋਸ਼ਣਾ ਕਰਦੇ ਹੋਏ ਪ੍ਰੀਮੀਅਰ ਆਫ ਵਿਕਟੋਰੀਆ, ਡੇਨੀਅਲ ਨੇ ਕਿਹਾ, ''ਮੈਲਬੌਰਨ ਦੇ ਇੰਡੀਅਨ ਫਿਲਮ ਫੈਸਟੀਵਲ ਨੂੰ ਬਹੁਤ ਪਿਆਰ ਮਿਲਦਾ ਹੈ। ਇਹ ਵਿਕਟੋਰੀਆ ਤੇ ਭਾਰਤ ਦੇ ਸਬੰਧ ਨੂੰ ਸੈਲੀਬ੍ਰੇਟ ਕਰਦਾ ਹੈ। ਪਿਛਲੇ ਇਕ ਦਹਾਕੇ 'ਚ ਇਹ ਫੈਸਟੀਵਲ ਬਹੁਤ ਅੱਗੇ ਵਧਾ ਦਿੱਤਾ ਹੈ ਅਤੇ ਇਸ ਵਾਰ ਖਾਨ ਦੀ ਮੌਜ਼ੂਦਗੀ ਇਸੇ ਨੂੰ ਹੋਰ ਖਾਸ ਬਣਾ ਦੇਵੇਗੀ।''

 


Tags: Shah Rukh KhanExcellence in CinemaAwards Night10th Indian Film FestivalMelbourneLinda DessauVictoria

Edited By

Sunita

Sunita is News Editor at Jagbani.