FacebookTwitterg+Mail

ਅਮਰੀਕਾ ਦੇ ਟਾਕ ਸ਼ੋਅ ’ਚ ਨਜ਼ਰ ਆ ਸਕਦੇ ਹਨ ਸ਼ਾਹਰੁਖ

shah rukh khan to make his appearance on david letterman s talk show
13 May, 2019 09:15:10 AM

ਮੁੰਬਈ(ਬਿਊਰੋ)– ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਅਮਰੀਕਾ ਦੇ ਟਾਕ ਸ਼ੋਅ ਵਿਚ ਨਜ਼ਰ ਆ ਸਕਦੇ ਹਨ। ਸ਼ਾਹਰੁਖ ਖਾਨ ਦੁਨੀਆ ਭਰ ’ਚ ਲੋਕਪ੍ਰਿਯ ਹੈ। ਉਸ ਦੀਆਂ ਫਿਲਮਾਂ ਨੂੰ ਵਿਦੇਸ਼ਾਂ ’ਚ ਵੀ ਖੂਬ ਪਸੰਦ ਕੀਤਾ ਜਾਂਦਾ ਹੈ। ਕਿਹਾ ਜਾ ਰਿਹਾ ਹੈ ਕਿ ਸ਼ਾਹਰੁਖ ਖਾਨ ਲੋਕਪ੍ਰਿਯ ਅਮਰੀਕੀ ਟੈਲੀਵਿਜ਼ਨ ਹੋਸਟ ਤੇ ਕਾਮੇਡੀਅਨ ਡੇਵਿਡ ਲੈਟਰਮੈਨ ਦੇ ਸ਼ੋਅ ’ਚ ਦਿਖਾਈ ਦੇ ਸਕਦੇ ਹਨ ਹੁਣ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ। ਡੇਵਿਟ ਲੇਟਰਮੈਨ ਦਾ ਸ਼ੋਅ ਅਮਰੀਕਾ ਦੇ ਲੇਟ ਨਾਈਟ ਸ਼ੋਅ ’ਚ ਬਹੁਤ ਲੋਕਪ੍ਰਿਯ ਹੈ।
Punjabi Bollywood Tadka
ਡੇਵਿਡ ਲੈਟਰਮੈਨ ਨੇ 1982 ’ਚ ‘ਲੇਟ ਨਾਈਟ ਵਿਦ ਡੇਵਿਡ ਲੇਟਰਮੈਨ’ ਤੇ ‘ਲੇਟ ਸ਼ੋਅ ਵਿਦ ਡੇਵਿਡ ਲੇਟਨਮੈਨ’ ਨੇ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਹੁਣ ਤਕ 6000 ਤੋਂ ਜ਼ਿਆਦਾ ਐਪੀਸੋਡ ਨੂੰ ਇਕੱਠੇ ਹੋਸਟ ਕੀਤਾ ਹੈ। ਡੇਵਿਡ ਲੇਟਰਮੈਨ ਨੇ ਸਟੀਫਨ ਕੋਲਬਟਰ, ਜਿਮੀ ਫਾਲਨ, ਜਿਮੀ ਕੀਮੇਲ, ਨਓਲੀਵਰ ਵਰਗੇ ਕਈ ਲੋਕਪ੍ਰਿਯ ਸ਼ੋਅ ਨੂੰ ਹੋਸਟ ਕੀਤਾ ਹੈ। ਸ਼ਾਹਰੁਖ ਖਾਨ ਆਖਿਰੀ ਵਾਰ ਆਨੰਦ ਐੱਲ ਰਾਏ ਦੀ ਫਿਲਮ ‘ਜ਼ੀਰੋ’ ਵਿਚ ਨਜ਼ਰ ਆਏ ਸਨ। ਇਸ ’ਚ ਉਸ ਨਾਲ ਕੈਟਰੀਨਾ ਕੈਫ ਤੇ ਅਨੁਸ਼ਕਾ ਸ਼ਰਮਾ ਲੀਡ ਰੋਲਜ਼ ’ਚ ਸਨ।


Tags: Shahrukh KhanDavid LettermanTalk ShowBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.