FacebookTwitterg+Mail

'ਸਾਰੇ ਜਹਾਂ ਸੇ ਅੱਛਾ' ਲਈ ਅਮਰੀਕਾ 'ਚ ਖਾਸ ਟ੍ਰੇਨਿੰਗ ਲੈਣਗੇ ਸ਼ਾਹਰੁਖ

shah rukh khan to saare jahan se acha in us
29 November, 2018 09:27:17 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਨੇ ਬੇਸ਼ੱਕ ਲੰਬੇ ਸਮੇਂ ਤੋਂ ਕੋਈ ਵੱਡੀ ਹਿੱਟ ਫਿਲਮ ਨਹੀਂ ਕੀਤੀ ਪਰ ਜਲਦ ਹੀ ਉਹ ਫਿਲਮ 'ਜ਼ੀਰੋ' ਨਾਲ ਲੋਕਾਂ ਦਾ ਦਿਲ ਜਿੱਤਣ ਆ ਰਹੇ ਹਨ। ਫਿਲਮ ਦਾ ਟਰੇਲਰ ਲੋਕਾਂ ਨੂੰ ਖੂਬ ਪਸੰਦ ਆਇਆ ਹੈ। ਇਸ ਫਿਲਮ 'ਚ ਸ਼ਾਹਰੁਖ ਨੇ ਇਕ ਬੋਨੇ ਵਿਅਕਤੀ ਦਾ ਕਿਰਦਾਰ ਨਿਭਾਇਆ ਹੈ। ਇਸ ਤੋਂ ਬਾਅਦ ਸ਼ਾਹਰੁਖ ਜਲਦ ਹੀ ਆਪਣੀ ਅਗਲੀ ਫਿਲਮ 'ਸਾਰੇ ਜਹਾਂ ਸੇ ਅੱਛਾ' ਦੀ ਸ਼ੂਟਿੰਗ ਸ਼ੁਰੂ ਕਰਨਗੇ। ਇਹ ਫਿਲਮ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦੀ ਜ਼ਿੰਦਗੀ 'ਤੇ ਆਧਾਰਿਤ ਹੋਵੇਗੀ।

ਦੱਸ ਦੇਈਏ ਕਿ ਇਸ ਫਿਲਮ ਨਾਲ ਜੁੜੀ ਇਕ ਖਬਰ ਸਾਹਮਣੇ ਆਈ ਹੈ ਕਿ ਸ਼ਾਹਰੁਖ 'ਸਾਰੇ ਜਹਾਂ ਸੇ ਅੱਛਾ' ਲਈ ਟ੍ਰੇਨਿੰਗ ਅਮਰੀਕਾ 'ਚ ਲੈਣਗੇ ਤੇ ਇਕਦਮ ਐਕਸਟ੍ਰੀਮ ਕੰਡੀਸ਼ਨ 'ਚ ਰਹਿਣਗੇ, ਜਿਸ 'ਚ ਐਸਟ੍ਰੋਲੋਡਸ ਰਹਿੰਦੇ ਹਨ। ਸ਼ਾਹਰੁਖ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਹਰ ਛੋਟੀਆਂ-ਛੋਟੀਆਂ ਗੱਲਾਂ ਸਿੱਖਣਗੇ।


Tags: Shah Rukh Khan Saare Jahan Se Acha US Zero Aamir Khan

Edited By

Sunita

Sunita is News Editor at Jagbani.