ਨਵੀਂ ਦਿੱਲੀ- ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਹੁਣ ਇਕ ਨਵੀਂ ਭੂਮਿਕਾ 'ਚ ਨਜ਼ਰ ਆਉਣਗੇ ਪਰ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਅਸੀਂ ਉਨ੍ਹਾਂ ਦੀ ਕਿਸੇ ਨਵੀਂ ਫਿਲਮ ਬਾਰੇ ਗੱਲ ਨਹੀਂ ਕਰ ਰਹੇ। ਅਸਲ 'ਚ ਸ਼ਾਹਰੁਖ ਹੁਣ ਲੈਕਚਰਰ ਦੀ ਭੂਮਿਕਾ 'ਚ ਦਿਖਾਈ ਦੇਣਗੇ। ਸ਼ਾਹਰੁਖ ਖਾਨ ਬ੍ਰਿਟੇਨ ਦੀ ਐਡੀਨਬਰਗ ਯੂਨੀਵਰਸਿਟੀ 'ਚ ਲੈਕਚਰ ਦੇਣਗੇ। ਇਹ ਲੈਕਚਰ 15 ਅਕਤੂਬਰ ਨੂੰ ਹੋਵੇਗਾ।
ਖਬਰਾਂ ਮੁਤਾਬਕ ਐਡੀਨਬਰਗ ਯੂਨੀਵਰਸਿਟੀ 15 ਅਕਤੂਬਰ ਨੂੰ ਸ਼ਾਹਰੁਖ ਦੀ ਮੇਜ਼ਬਾਨੀ ਕਰੇਗੀ। ਸ਼ਾਹਰੁਖ ਯੂਨੀਵਰਸਿਟੀ ਦੇ ਨਿਊ ਕਾਲਜ 'ਚ ਇਕ ਲੈਕਚਰ ਦੇਣਗੇ। ਯੂਨੀਵਰਸਿਟੀ ਦੀ ਅਧਿਕਾਰਕ ਵੈੱਬਸਾਈਟ ਦੇ ਇਕ ਨੋਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।