FacebookTwitterg+Mail

ਫੈਨਜ਼ ਨੇ ਬਣਾਇਆ 'ਜ਼ੀਰੋ' ਦਾ ਫਨੀ ਐਨੀਮੇਟਿਡ ਟੀਜ਼ਰ, ਟਵੀਟ ਰਾਹੀਂ ਸ਼ਾਹਰੁਖ ਨੇ ਕੀਤਾ ਧੰਨਵਾਦ

shah rukh khan zero
12 July, 2018 04:23:56 PM

ਮੁੰਬਈ(ਬਿਊਰੋ)— ਸੁਪਰਸਟਾਰ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਜ਼ੀਰੋ' ਦਾ ਟੀਜ਼ਰ 13 ਜੂਨ ਨੂੰ ਰਿਲੀਜ਼ ਕੀਤਾ ਗਿਆ ਸੀ। ਹੁਣ ਸ਼ਾਹਰੁਖ ਨੇ ਆਪਣੇ ਟਵਿਟਰ ਹੈਂਡਲ 'ਤੇ ਇਸ ਫਿਲਮ ਦਾ ਐਨੀਮੇਟਿਡ ਟੀਜ਼ਰ ਸ਼ੇਅਰ ਕੀਤਾ ਹੈ। ਹਾਲਾਂਕਿ ਇਹ ਵੀਡੀਓ ਆਫੀਸ਼ੀਅਲ ਨਹੀਂ ਹੈ ਸਗੋਂ ਇਕ ਯੂਟਿਊਬ ਚੈਨਲ ਨੇ ਬਣਾ ਕੇ ਅਪਲੋਡ ਕੀਤਾ ਹੈ। ਇਸ ਵੀਡੀਓ ਲਈ ਸ਼ਾਹਰੁਖ ਖਾਨ ਨੇ ਆਪਣੇ ਫੈਨਜ਼ ਦਾ ਇਕ ਟਵੀਟ ਰਾਹੀਂ ਧੰਨਵਾਦ ਵੀ ਕੀਤਾ। ਉਨ੍ਹਾਂ ਨੇ ਲਿਖਿਆ, ''ਧੰਨਵਾਦ, ਇਹ ਬਹੁਤ ਪਿਆਰਾ ਹੈ।''

ਦੱਸ ਦੇਈਏ ਕਿ ਸ਼ਾਹਰੁਖ ਖਾਨ ਦੀ ਫਿਲਮ 'ਜ਼ੀਰੋ' 'ਚ ਅਨੁਸ਼ਕਾ ਸ਼ਰਮਾ ਤੇ ਕੈਟਰੀਨਾ ਕੈਫ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੀਆਂ। ਫਿਲਮ ਦਾ ਟਰੇਲਰ ਹਾਲੇ ਤੱਕ ਰਿਲੀਜ਼ ਨਹੀਂ ਕੀਤਾ ਗਿਆ। ਫਿਲਮ ਦੇ ਆਫੀਸ਼ੀਅਲ ਟੀਜ਼ਰ ਨੂੰ 3 ਹਫਤਿਆਂ 'ਚ 3 ਕਰੋੜ ਤੋਂ ਵਧ ਵਾਰ ਯੂਟਿਊਬ 'ਤੇ ਦੇਖਿਆ ਜਾ ਚੁੱਕਾ ਹੈ। ਆਨੰਦ. ਐੱਲ. ਰਾਏ ਦੁਆਰਾ ਨਿਰਦੇਸ਼ਿਤ ਫਿਲਮ 21 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


ਦੱਸਣਯੋਗ ਹੈ ਕਿ ਟੀਜ਼ਰ ਨੇ ਸ਼ਾਹਰੁਖ ਖਾਨ ਦੇ ਕਿਰਦਾਰ ਦਾ ਵੀ ਖੁਲਾਸਾ ਕਰ ਦਿੱਤਾ ਹੈ। ਇਸ ਫਿਲਮ 'ਚ ਕਿੰਗ ਖਾਨ ਬਊਆ ਸਿੰਘ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ।

 


Tags: Shah Rukh KhanZeroMade AnimatedTeaserInstagramTwitterAnand L RaiKatrina KaifAnushka Sharma

Edited By

Sunita

Sunita is News Editor at Jagbani.