FacebookTwitterg+Mail

'ਜ਼ੀਰੋ' 'ਚ ਸ਼ਾਹਰੁਖ 'ਤੇ ਫਿਲਮਾਈ ਜਾਵੇਗੀ ਕੱਵਾਲੀ

shah rukh khan zero
10 November, 2018 09:21:13 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਜ਼ੀਰੋ' ਵਿਚ ਸ਼ਾਹਰੁਖ 'ਤੇ ਕੱਵਾਲੀ ਫਿਲਮਾਈ ਜਾਵੇਗੀ। ਆਨੰਦ. ਐੱਲ. ਰਾਏ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਚ ਸ਼ਾਹਰੁਖ ਖਾਨ, ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਕੈਫ ਮੁੱਖ ਭੂਮਿਕਾ ਨਿਭਾ ਰਹੇ ਹਨ। ਕੋਰੀਓਗ੍ਰਾਫਰ ਬਾਸਕੋ ਮਾਰਟਿਸ ਦਾ ਕਹਿਣਾ ਹੈ ਕਿ ਇਸ ਕੱਵਾਲੀ ਲਈ ਉਨ੍ਹਾਂ ਦੀ ਟੀਮ ਨੇ ਖਾਸ ਪਲਾਨ ਬਣਾਇਆ ਹੈ, ਜੋ ਦਰਸ਼ਕਾਂ ਨੂੰ ਕਾਫੀ ਪਸੰਦ ਆਵੇਗਾ। ਫਿਲਮ 'ਚ ਕੈਟਰੀਨਾ ਕੈਫ ਦਾ ਸਪੈਸ਼ਲ ਆਈਟਮ ਡਾਂਸ ਨੰਬਰ ਹੋਵੇਗਾ, ਜੋ ਦਰਸ਼ਕਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ।

ਦੱਸ ਦੇਈਏ ਕਿ 'ਜ਼ੀਰੋ' 21 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ, ਜਿਸ ਦਾ ਪ੍ਰਮੋਸ਼ਨ ਕਰਨ ਲਈ ਸ਼ਾਹਰੁਖ ਜਲਦ ਹੀ ਸਲਮਾਨ ਦੇ ਸ਼ੋਅ 'ਬਿੱਗ ਬੌਸ 12' ਦੇ ਵੀਕੈਂਡ ਕਾ ਵਾਰ 'ਚ ਵੀ ਨਜ਼ਰ ਆਉਣਗੇ। 'ਜ਼ੀਰੋ' ਦੇ ਟਰੇਲਰ ਨੂੰ ਮਿਲ ਰਹੇ ਪਿਆਰ ਤੋਂ ਲਗਦਾ ਹੈ ਕਿ ਸ਼ਾਹਰੁਖ ਇਸ ਸਾਲ ਜਾਂਦੇ-ਜਾਂਦੇ ਵੀ ਕਰੋੜਾਂ ਦਾ ਧਮਾਕਾ ਕਰਕੇ ਹੀ ਜਾਣਗੇ। ਫਿਲਮ 'ਚ ਸ਼ਾਹਰੁਖ ਖਾਨ ਤੋਂ ਇਲਾਵਾ ਕੈਟਰੀਨਾ ਕੈਫ ਅਤੇ ਅਨੁਸ਼ਕਾ ਸ਼ਰਮਾ ਅਹਿਮ ਭੂਮਿਕਾ 'ਚ ਹਨ। 


Tags: Shah Rukh Khan Zero Katrina Kaif Anushka Sharma Himanshu Sharma Aanand L Rai

About The Author

sunita

sunita is content editor at Punjab Kesari